ਬ੍ਰਿਟੇਨ ਵਿਚ ਕਰੋਨਾ ਦੇ ਨਵੇਂ ਵੈਰੀਐਂਟ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ। ਵਧਦੇ ਮਾਮਲਿਆਂ ਨੇ ਆਮ ਆਦਮੀ ਤੋਂ ਲੈ ਕੇ ਸਰਕਾਰ ਦੀ ਟੈਨਸ਼ਨ ਵਧਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦਾ ਖਤਰਾ ਪਹਿਲਾਂ ਵਰਗਾ ਤਾਂ ਨਹੀਂ ਹੋ ਸਕਦਾ ਪਰ ਇਹ ਪੂਰੀ ਤਰ੍ਹਾਂ ਤੋਂ ਖਤਮ ਵੀ ਨਹੀਂ ਹੋਇਆ ਹੈ।
ਹੁਣੇ ਜਿਹੇ ਬ੍ਰਿਟੇਨ ਵਿਚ ਕੋਵਿਡ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋ ਗਿਆ ਹੈ ਤੇ ਰਿਪੋਰਟ ਮੁਤਾਬਕ ਪ੍ਰਾਇਮਰੀ ਡਾ. ਸੁਜ਼ੈਨ ਵਿਲੀ ਨੇ ਕਿਹਾ ਹੈ ਕਿ ਮੌਜੂਦਾ ਖ਼ਤਰੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਘਬਰਾਉਣ ਦੀ ਕੋਈ ਲੋੜ ਨਹੀਂ ਪਰ ਸੁਚੇਤ ਰਹਿਣਾ ਜ਼ਰੂਰੀ ਹੈ। ਕੋਵਿਡ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਇੰਫੈਕਸ਼ਨ ਦਰ ਵਧੀ ਹੈ।
ਸਾਲ 2025 ਵਿਚ ਬ੍ਰਿਟੇਨ ਵਿਚ ਸਿਰਫ 2.2 ਲੋਕ ਕੋਵਿਡ ਪਾਜ਼ੀਟਿਵ ਪਾਏ ਗਏ ਸਨ ਤੇ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਅੰਕੜਾ ਵਧ ਕੇ 4.5 ਫੀਸਦੀ ਹੋ ਚੁੱਕਾ ਹੈ। ਡਾ. ਵਿਲੀ ਦਾ ਮੰਨਣਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਵਾਇਰਸ ਦੇ ਨਵੇਂ ਰੂਪ, ਲੋਕਾਂ ਦੀ ਘੱਟਦੀ ਪ੍ਰਤੀਰੋਧਕ ਸ਼ਕਤੀ ਇਮਊਨਿਟੀ ਅਤੇ ਠੰਡੇ ਮੌਸਮ ਕਾਰਨ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਸ਼ਾਮਲ ਹੈ, ਜਿਸ ਕਾਰਨ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਨਾਗਰਿਕ ਨੇ ਦੁਬਈ ‘ਚ 3 ਭਾਰਤੀਆਂ ‘ਤੇ ਕੀਤਾ ਹ.ਮ/ਲਾ, 2 ਦੀ ਮੌ/ਤ, ਇੱਕ ਗੰਭੀਰ ਜ਼ਖਮੀ
ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਵੇਂ ਇੰਫੈਕਸ਼ਨ ਦੁਬਾਰਾ ਵਧੀ ਹੈ ਪਰ ਸਾਡੇ ਕੋਲ ਟੀਕਾ ਹੈ ਤੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਤਿਆਰ ਹਾਂ। ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਬਚਣ ਲਈ ਘਰ ਵਿਚ ਆਰਾਮ ਕਰਨ, ਜ਼ਿਆਦਾ ਪਾਣੀ ਪੀਣ ਤੇ ਬੀਮਾਰ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਖੰਘਦੇ ਤੇ ਛਿੱਕਦੇ ਸਮੇਂ ਰੁਮਾਲ ਰੱਖਣਾ ਤੇ ਮਾਸਕ ਦੀ ਵਰਤੋਂ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਪਾਜੀਟਿਵ ਹੋਣ ਤੋਂ ਬਚਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























