ਲੁਧਿਆਣਾ ਦੇ ਗੁਰੂ ਘਰ ਵਿਚ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ ਵਿਅਕਤੀ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ 4 ਵਿਅਕਤੀਆਂ ਨੂੰ ਕਰੰਟ ਲੱਗਿਆ ਹੈ ਜਿਨ੍ਹਾਂ ਵਿਚੋਂ 3 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਵਜੋਂ ਹੋਈ ਹੈ ਤੇ ਜ਼ਖਮੀਆਂ ਦੇ ਨਾਂ ਰਣਵੀਰ, ਰਾਜਿੰਦਰ ਸਿੰਘ ਤੇ ਜਗਜੀਤ ਸਿੰਘ ਹਨ। ਹਾਦਸਾ ਲੁਧਿਆਣਾ ਦੇ ਧਰਮਪੁਰਾ ਦੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਵਿਚ ਵਾਪਰਿਆ ਹੈ। ਜਿਥੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਂਦੇ ਸਮੇਂ ਸੰਤੁਲਨ ਵਿਗੜ ਗਿਆ ਤੇ ਨਿਸ਼ਾਨ ਸਾਹਿਬ ਬਿਜਲੀ ਦੀ ਪਾਈਪ ਨਾਲ ਜਾ ਟਕਰਾਇਆ ਜਿਸ ਕਰਕੇ ਉਸ ਵਿਚ ਕਰੰਟ ਆ ਗਿਆ ਤੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਟਰੰਪ ਨੇ PM ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਯੂਕਰੇਨ ਜੰ/ਗ ਰੁਕਵਾਉਣ ‘ਚ ਮਦਦ ਲਈ ਕਿਹਾ ‘Thank You’
ਭਾਵੇਂ ਤੁਰੰਤ ਬਾਅਦ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ ਪਰ ਉਦੋਂ ਤੱਕ ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਸੀ। ਵਿਧਾਇਕ ਵੀ ਮੌਕੇ ‘ਤੇ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਜ਼ਖਮੀਆਂ ਦਾ ਹਾਲ ਜਾਣਿਆ ਜਾ ਰਿਹਾ ਹੈ। ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -:
























