ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿਖੇ ਗੁਰੂ ਘਰ ‘ਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦੇ ਸਮੇਂ ਨੌਜਵਾਨ ਫਸ ਗਿਆ ਤੇ ਇਸ ਮਗਰੋਂ ਫੌਜ ਦੀ ਮਦਦ ਨਾਲ ਨੌਜਵਾਨ ਨੂੰ ਸਹੀ ਸਲਾਮਤ ਹੇਠਾਂ ਉਤਾਰਿਆ ਗਿਆ । ਨੌਜਵਾਨ ਨੂੰ ਹੇਠਾਂ ਉਤਾਰਨ ‘ਚ ਲਗਭਗ 4-5 ਘੰਟੇ ਲੱਗੇ ਤੇ ਇਸ ਤੋਂ ਬਾਅਦ ਨੌਜਵਾਨ ਨੂੰ ਚੈੱਕਅਪ ਲਈ ਹਸਪਤਾਲ ਵੀ ਲਿਜਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਗੁਰੂ ਘਰ ਵਿਖੇ ਨਵੇਂ ਸਾਲ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਇਕ ਨੌਜਵਾਨ ਨਿਸ਼ਾਨ ਸਾਹਿਬ ਦੇ ਉਪਰ ਚੜ੍ਹਿਆ ਪਰ ਤਾਰ ਟੁੱਟਣ ਕਾਰਨ ਉਹ ਉਥੇ ਹੀ ਫਸ ਗਿਆ ਤੇ ਉਸ ਨੂੰ ਹੇਠਾਂ ਉਤਾਰਨ ਲਈ ਫੌਜ ਦੀ ਮਦਦ ਲਈ ਗਈ ਤੇ ਆਖਿਰਕਾਰ 3 ਘੰਟਿਆਂ ਦੀ ਮੁਸ਼ੱਕਤ ਮਗਰੋਂ ਨੌਜਵਾਨ ਨੂੰ ਠੀਕ-ਠਾਕ ਹੇਠਾਂ ਉਤਾਰ ਲਿਆ ਗਿਆ। ਚੈਕਅੱਪ ਲਈ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਸਟ ਏਡ ਦਿੱਤੀ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਠੀਕ ਹੈ ਤੇ ਥੋੜ੍ਹੀ ਦੇਰ ਬਾਅਦ ਇਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ‘ਮਾਰਚ 2026 ‘ਚ ਪੰਜਾਬ ਪੁਲਿਸ ਨੂੰ ਮਿਲਣਗੇ 1600 ਨਵੇਂ ਮੁਲਾਜ਼ਮ, ਸਾਰੇ DSP ਨੂੰ ਦਿੱਤੇ ਜਾਣਗੇ ਨਵੇਂ ਵਾਹਨ’ : DGP
ਸਹੀ-ਸਲਾਮਤ ਹੇਠਾਂ ਉਤਰ ਮਗਰੋਂ ਨੌਜਵਾਨ ਨੇ ਕਿਹਾ ਕਿ ਮੈਂ ਲਗਾਤਾਰ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਸੀ ਤੇ ਮੈਨੂੰ ਯਕੀਨ ਸੀ ਕਿ ਸੰਗਤ ਮੈਨੂੰ ਥੱਲੇ ਉਤਾਰ ਲਵੇਗੀ। ਦੱਸ ਦੇਈਏ ਕਿ ਗਰਾਰੀ ਤੋਂ ਤਾਰ ਲਹਿ ਜਾਣ ਕਾਰਨ ਨੌਜਵਾਨ ਹਵਾ ‘ਚ ਲਟਕਿਆ ਰਿਹਾ ਤੇ ਨੌਜਵਾਨ ਨੂੰ ਕਰੀਬ 4-5 ਘੰਟੇ ਮਗਰੋਂ ਸੁਰੱਖਿਅਤ ਹੇਠਾਂ ਉਤਾਰਿਆ ਗਿਆ ।
ਵੀਡੀਓ ਲਈ ਕਲਿੱਕ ਕਰੋ -:
























