North Korea Kim Jong Un: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਬਾਰੇ ਪਿਛਲੇ 20 ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਖ਼ਤਮ ਹੁੰਦੀਆਂ ਦਿਖਾਈ ਦੇ ਰਹੀਆਂ ਹਨ । ਸ਼ੁੱਕਰਵਾਰ ਨੂੰ ਮਜ਼ਦੂਰ ਦਿਵਸ ਮੌਕੇ ਤਾਨਾਸ਼ਾਹ ਕਿਮ ਜੋਂਗ ਉਨ ਇੱਕ ਖਾਦ ਫੈਕਟਰੀ ਦੇ ਉਦਘਾਟਨ ਪ੍ਰੋਗਰਾਮ ਵਿੱਚ ਦਿਖਾਈ ਦਿੱਤੇ । ਇਹ ਫੈਕਟਰੀ ਉੱਤਰ ਕੋਰੀਆ ਦੇ ਦੱਖਣ-ਪੂਰਬੀ ਸ਼ਹਿਰ ਸੁਨਚਿਆਨ ਵਿੱਚ ਸਥਿਤ ਹੈ । ਇਸ ਦੌਰਾਨ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਵੀ ਪਰਛਾਵੇਂ ਦੇ ਰੂਪ ਵਿੱਚ ਉਸ ਨਾਲ ਮੌਜੂਦ ਸੀ ।
ਉੱਤਰ ਕੋਰੀਆ ਦੀ ਅਧਿਕਾਰਤ ਨਿਊਜ਼ ਏਜੰਸੀ ਵੱਲੋਂ ਜਾਰੀ ਤਸਵੀਰਾਂ ਵਿੱਚ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਫੈਕਟਰੀ ਦੇ ਅੰਦਰ ਰਿਬਨ ਕੱਟਦੇ ਹੋਏ ਅਤੇ ਇਸ ਦਾ ਮੁਆਇਨਾ ਕਰਦੇ ਹੋਏ ਦਿਖਾਇਆ ਗਿਆ ਹੈ । ਇਸ ਸਬੰਧੀ ਕੇਸੀਐਨਏ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਥੇ ਮੌਜੂਦ ਹਜ਼ਾਰਾਂ ਲੋਕਾਂ ਨੇ ਆਪਣੇ ਆਗੂ ਦਾ ਜ਼ੋਰਦਾਰ ਸਵਾਗਤ ਕੀਤਾ । ਇੱਕ ਤਸਵੀਰ ਵਿੱਚ ਬਹੁਤ ਖੂਬਸੂਰਤੀ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਸਮਾਗਮ 1 ਮਈ ਨੂੰ ਹੋਇਆ ਹੈ । ਹਾਲਾਂਕਿ, ਇਨ੍ਹਾਂ ਪ੍ਰਤੀਬਿੰਬਾਂ ਦੀ ਸੱਚਾਈ ਦੀ ਕੋਈ ਸੁਤੰਤਰ ਪੁਸ਼ਟੀ ਨਹੀਂ ਹੈ ।
ਦੱਸ ਦੇਈਏ ਕਿ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਬਾਰੇ ਪਿਛਲੇ 20 ਦਿਨਾਂ ਤੋਂ ਅਫਵਾਹਾਂ ਦਾ ਬਜ਼ਾਰ ਗਰਮ ਹੈ । ਜਾਪਾਨ ਅਤੇ ਹਾਂਗ ਕਾਂਗ ਦੀਆਂ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਮ ਜੋਂਗ ਉਨ ਦੀ ਦਿਲ ਦੀ ਸਰਜਰੀ ਤੋਂ ਬਾਅਦ ਮੌਤ ਹੋ ਗਈ ਹੈ । ਹਾਲਾਂਕਿ ਦੱਖਣੀ ਕੋਰੀਆ ਨੇ ਕਿਹਾਸੀ ਕਿ ਕਿਮ ਜੋਂਗ ਉਨ ਜਿੰਦਾ ਹੈ । ਇਸਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ 11 ਅਪ੍ਰੈਲ ਤੋਂ ਬਾਅਦ ਸਰਕਾਰੀ ਮੀਡੀਆ ਵਿੱਚ ਸਾਹਮਣੇ ਨਹੀਂ ਆਇਆ ਹੈ ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਅਮਰੀਕੀ ਨਿਊਜ਼ ਚੈਨਲ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਕਿਮ ਜੋਂਗ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ. ਇਸ ਤੋਂ ਬਾਅਦ ਦੁਨੀਆ ਭਰ ਵਿੱਚ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਸੀ । ਇੱਕ ਦਾਅਵੇ ਵਿੱਚ ਕਿਹਾ ਗਿਆ ਸੀ ਕਿ ਕਿਮ ਜੋਂਗ ਮਿਜ਼ਾਈਲ ਪ੍ਰੀਖਿਆ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ ।