ਲੁਧਿਆਣਾ ਦੇ ਲਾਡੋਵਾਲ ਸੋਮਾ ਆਈਸੋਲੈਕਸ ਐਨਐਚ-1 ਟੋਲ-ਵੇਜ਼ ਪ੍ਰਾਈਵੇਟ ਲਿਮਟਿਡ ਦੇ ਟੋਲ ਪਲਾਜ਼ਾ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਕੰਜ਼ਿਊਮਰ ਕੋਰਟ ਨੇ ਹੁਣ ਟੋਲ ਪਲਾਜ਼ਾ ਸੰਚਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਸ ਮਾਮਲੇ ਸਬੰਧੀ ਵਕੀਲ ਜਿੰਦਲ ਨੇ ਦੱਸਿਆ ਕਿ ਸਮੀਤਾ ਰਾਣੀ ਨੇ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ ਕਿ ਉਹ ਟੋਲ ਪਲਾਜ਼ਾ ਵਾਲੀ ਸੜਕ ਤੋਂ ਲੰਘ ਰਹੀ ਸੀ, ਜਿਸ ’ਤੇ ਵੱਡੇ-ਵੱਡੇ ਟੋਏ ਪੈ ਜਾਣ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਲਈ ਅਦਾਲਤ ਨੇ ਟੋਲ ਪਲਾਜ਼ਾ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਕੰਪਨੀ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ਨੇ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਜੁਰਮਾਨਾ ਅਦਾ ਨਹੀਂ ਕੀਤਾ, ਜਿਸ ਕਾਰਨ ਅਦਾਲਤ ਨੇ ਕੰਪਨੀ ਦੀ ਜਾਇਦਾਦ ਜ਼ਬਤ ਕਰਨ ਅਤੇ ਜੁਰਮਾਨਾ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ।
ਜਦੋਂ ਅਦਾਲਤੀ ਕਰਮਚਾਰੀ ਇਸ ਕੁਰਕੀ ਸਬੰਧੀ ਟੋਲ ਪਲਾਜ਼ਾ ‘ਤੇ ਨੋਟਿਸ ਲਗਾਉਣ ਆਏ ਤਾਂ ਜੁਰਮਾਨਾ ਭਰਨ ਦੀ ਬਜਾਏ ਸ਼ਿਕਾਇਤਕਰਤਾ ਅਤੇ ਨੋਟਿਸ ਲਾਉਣ ਗਏ, ਟੋਲ ਪਲਾਜ਼ਾ ਕਰਮਚਾਰੀਆਂ ਨਾਲ ਬਹਿਸ ਕਰਨ ਲੱਗੇ। ਹੁਣ ਇਸ ਮਾਮਲੇ ਨੂੰ ਲੈ ਕੇ ਕੋਰਟ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਦੱਸ ਦੇਈਏ ਕਿ ਕੰਜ਼ਿਊਮਰ ਫੋਰਮ ਨੇ ਪੰਜਾਬ ਦੇ ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਕੰਪਨੀ ਸੋਮਾ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਲੁਧਿਆਣਾ ਦੀ ਇੱਕ ਔਰਤ ਦੀ ਸ਼ਿਕਾਇਤ ‘ਤੇ ਲਗਾਇਆ ਗਿਆ ਹੈ। ਸੜਕ ‘ਤੇ ਟੋਏ ਕਾਰਨ ਉਨ੍ਹਾਂ ਦੀ ਕਾਰ ਦੇ ਟਾਇਰ ਖਰਾਬ ਹੋ ਗਏ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਖਪਤਕਾਰ ਫੋਰਮ ‘ਚ ਮਾਮਲਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਟੋਲ ਟੈਕਸ ਦੇਣ ਤੋਂ ਬਾਅਦ ਉਹ ਵੀ ਕੰਜ਼ਿਊਮਕ ਹਨ।
ਫੋਰਮ ਨੇ ਇਸ ਦਲੀਲ ਨੂੰ ਸਵੀਕਾਰ ਕਰ ਲਿਆ, ਹਾਲਾਂਕਿ ਉਸ ਨੂੰ ਕਰੀਬ ਛੇ ਸਾਲ ਸੰਘਰਸ਼ ਕਰਨਾ ਪਿਆ। ਲੁਧਿਆਣਾ ਦੇ ਵਕੀਲ ਹਰੀਓਮ ਜਿੰਦਲ ਨੇ ਦੱਸਿਆ ਕਿ 2016 ਵਿੱਚ ਸਮਿਤਾ ਜਿੰਦਲ ਆਪਣੀ ਕਾਰ ਵਿੱਚ ਅੰਬਾਲਾ ਤੋਂ ਲੁਧਿਆਣਾ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਖੰਨਾ ਪਹੁੰਚਿਆ ਤਾਂ ਸੜਕ ‘ਤੇ ਪਏ ਟੋਏ ਕਾਰਨ ਉਨ੍ਹਾਂ ਦੀ ਕਾਰ ਦੇ ਟਾਇਰ ਖਰਾਬ ਹੋ ਗਏ। ਰਸਤੇ ਵਿੱਚ ਪਏ ਟੋਇਆਂ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕੀਤੀ। ਇਹ ਮਾਮਲਾ ਕਰੀਬ ਛੇ ਸਾਲ ਚੱਲਦਾ ਰਿਹਾ।
ਇਹ ਵੀ ਪੜ੍ਹੋ : ਸੂਬੇ ਦੇ ਇਸ ਜ਼ਿਲ੍ਹੇ ‘ਚ ਅਣਪਛਾਤੀ ਬੀਮਾਰੀ ਨਾਲ ਫੈਲੀ ਦਹਿ.ਸ਼ਤ, ਕਈ ਪਸ਼ੂ ਮ.ਰੇ
ਐਡਵੋਕੇਟ ਹਰੀਓਮ ਜਿੰਦਲ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਕੰਜ਼ਿਊਮਰ ਅਦਾਲਤ ਵਿੱਚ ਕੇਸ ਦਾਇਰ ਕੀਤਾ। ਜਦੋਂ ਸਮਿਤਾ ਜਿੰਦਲ ਦੀ ਕਾਰ ਦਾ ਟਾਇਰ ਫਟ ਗਿਆ ਤਾਂ ਉਸ ਨੇ ਡਰ ਦੇ ਮਾਹੌਲ ਵਿੱਚ ਅੰਬਾਲਾ ਤੋਂ ਲੁਧਿਆਣਾ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਫੋਰਮ ਵਿੱਚ ਦਲੀਲ ਦਿੱਤੀ ਕਿ ਜਦੋਂ ਅਸੀਂ ਟੋਲ ਟੈਕਸ ਅਦਾ ਕਰਦੇ ਹਾਂ ਤਾਂ ਅਸੀਂ ਖਪਤਕਾਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਾਂ। ਲੋਕ ਟੋਲ ਫੀਸ ਅਦਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਚੰਗੀਆਂ ਸੜਕਾਂ ਮਿਲ ਸਕਣ ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਉਸ ਨੇ ਸਬੂਤ ਵਜੋਂ ਟੋਲ ਰਸੀਦਾਂ ਵੀ ਪੇਸ਼ ਕੀਤੀਆਂ, ਜਿਸ ਨੂੰ ਮੰਚ ਨੇ ਪ੍ਰਵਾਨ ਕਰ ਲਿਆ।
ਐਡਵੋਕੇਟ ਹਰੀਓਮ ਜਿੰਦਲ ਨੇ ਕਿਹਾ ਕਿ ਇਸ ਫੈਸਲੇ ਨਾਲ ਟੋਲ ਅਦਾ ਕਰਨ ਵਾਲੇ ਹੁਣ ਖਪਤਕਾਰ ਬਣ ਗਏ ਹਨ। ਜੇ ਟੋਲ ਅਦਾ ਕਰਨ ਤੋਂ ਬਾਅਦ ਵੀ ਕੋਈ ਅਸੁਵਿਧਾ ਹੁੰਦੀ ਹੈ ਤਾਂ ਉਹ ਮੰਚ ‘ਤੇ ਜਾ ਸਕਦੇ ਹਨ। ਇਸ ਨਾਲ ਟੋਲ ਕੰਪਨੀਆਂ ਦੀ ਮਨਮਾਨੀ ਖ਼ਤਮ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”