ਹੋਲੀ ਮੌਕੇ ਉਦਯੋਗਪਤੀਆਂ ਨੂੰ ਮਾਨ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਉਦਯੋਗਿਕ ਪਲਾਟਾਂ ਲਈ ਦੋਵੇਂ ਓਟੀਐੱਸ ਯੋਜਨਾਵਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਲੋਕ ਆਪਣੇ 30 ਤੋਂ 40 ਸਾਲ ਪੁਰਾਣੇ ਪਲਾਟਾਂ ਦੀ ਰਜਿਸਟਰੀ ਆਪਣੇ ਨਾਂ ਕਰਵਾ ਸਕਣਗੇ।
ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਅਧਿਕਾਰੀ ਉਨ੍ਹਾਂ ਕੋਲ ਆਉਣਗੇ। ਉਹ ਡਿਮਾਂਡ ਡਰਾਫਟ ਬਣਾ ਕੇ ਆਪਣੀ ਕਾਰਵਾਈ ਪੂਰੀ ਕਰ ਸਕਣਗੇ।
ਦੱਸ ਦੇਈਏ ਕਿ ਸਰਾਰ ਨੇ 3 ਮਾਰਚ ਨੂੰ ਕੈਬਨਿਟ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਸੀ। ਇਹ ਸਕੀਮ ਪੀਐੱਸਆਈ, ਈਸੀਆਈ ਤੇ ਪਲਾਟ ‘ਤੇ ਲਾਗੂ ਹੋਵੇਗੀ। ਪਹਿਲੀ ਓਟੀਐੱਸ ਲੈਂਡ ਇਨਹਾਸਮੈਂਟ ਨਾਲ ਜੁੜੀ ਹੋਈ ਹੈ ਜਿਸ ਤਹਿਤ ਉਦਯੋਗਪਤੀਆਂ ਨੂੰ 8 ਫੀਸਦੀ ਵਿਆਜ ਨਾਲ ਆਪਣੇ ਬਕਾਇਆ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਇਸ ਯੋਜਨਾ ਵਿਚ ਕੰਪਾਊਂਡਿੰਗ ਵਿਆਜ ਤੇ ਪੈਨਲਟੀ ਮਾਫ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 6 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ
ਦੂਜੀ ਯੋਜਨਾ ਪ੍ਰਿੰਸੀਪਲ ਅਮਾਊਂਟ ਨਾਲ ਜੁੜੀ OTS ਸਕੀਮ ਹੈ ਜਿਸ ਵਿਚ ਵੀ 8 ਫੀਸਦੀ ਵਿਆਜ ਦੇਣਾ ਹੋਵੇਗਾ। ਲੋਕਾਂ ਦੀ ਸਹੂਲਤ ਲਈ 2 ਹੈਲਪ ਕਾਊਂਟਰ ਵੀ ਸਥਾਪਤ ਕੀਤੇ ਜਾਣਗੇ। ਦੋਵੇਂ ਯੋਜਨਾਵਾਂ 31 ਦਸੰਬਰ ਤੱਕਲਾਗੂ ਰਹਿਣਗੀਆਂ ਤੇ ਇਸ ਨਾਲ ਘੱਟੋ-ਘੱਟ 4 ਲੋਕਾਂ ਨੂੰ ਫਾਇਦਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
