Now teachers and employees : ਜਲੰਧਰ : ਹੁਣ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ Experience ਸਰਟੀਫਿਕੇਟ (ਤਰਜੁਬਾ ਸਰਟੀਫਿਕੇਟ) ਪ੍ਰਾਪਤ ਕਰਨ ਲਈ ਦਫਤਰਾਂ ਵਿੱਚ ਨਹੀਂ ਜਾਣਾ ਪਏਗਾ। ਸਿੱਖਿਆ ਵਿਭਾਗ ਆਪਣੀ ਹਰ ਤਰ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਡਿਜੀਟਲ ਮੋਡ ਵਿਚ ਬਦਲ ਰਿਹਾ ਹੈ। ਇਸਦੇ ਤਹਿਤ ਹੁਣ ਐਕਸਪੀਰਿਅੰਸ ਸਰਟੀਫਿਕੇਟ ਲੈਣ ਲਈ ਸਿਰਫ ਆਨਲਾਈਨ ਅਰਜ਼ੀ ਦੇਣੀ ਹੋਵੇਗੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਾਲ ਹੀ ਵਿੱਚ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ, ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ, ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ.ਪੀ.ਈ.ਓ.) ਸਮੇਤ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਨੂੰ ਹਿਦਾਇਤਾਂ ਦੀ ਤੁਰੰਤ ਪਾਲਣਾ ਕਰਨ ਲਈ ਕਿਹਾ ਹੈ।
ਸਿੱਖਿਆ ਵਿਭਾਗ ਨੇ ਐਕਸਪੀਰਿਅੰਸ ਸਰਟੀਫਿਕੇਟ ਸਮੇਂ ਸਿਰ ਜਾਰੀ ਕਰਨ ਲਈ ਇੱਕ ਪੋਰਟਲ ਤਿਆਰ ਕੀਤਾ ਹੈ। ਜਿਸ ਦੇ ਤਹਿਤ ਸਾਰੇ ਨਵੇਂ ਬਣੇ ਪੋਰਟਲ ਈ-ਪੰਜਾਬ ਸਕੂਲ ’ਤੇ ਜਾ ਕੇ ਸਟਾਫ ਲਾਗਇਨ ਕਰਨ ਤੋਂ ਬਾਅਦ ਆਪਣੀ ਆਈਡੀ ਰਾਹੀਂ ਅਰਜ਼ੀ ਦੇ ਸਕਦੇ ਹਨ। ਇਸਦੇ ਲਈ ਸਮਰੱਥ ਅਧਿਕਾਰੀ ਵੱਲੋਂ ਐਕਸਪੀਰਿਅੰਸ ਸਰਟੀਫਿਕਟ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੈਨੂਅਲ ਫਾਈਲਾਂ ਤਿਆਰ ਕਰਕੇ ਅਧਿਕਾਰੀਆਂ ਦੇ ਦਫਤਰਾਂ ਵਿਚ ਚੱਕਰ ਲਗਾਉਣੇ ਪੈਂਦੇ ਸਨ। ਜਿਸ ਦੇ ਤਹਿਤ ਫਾਈਲ ਪਹਿਲਾਂ ਦਫਤਰ ਦੇ ਬਾਬੂਆਂ ਕੋਲ ਘੁੰਮਦੀ ਸੀ। ਅਧਿਆਪਕਾਂ ਅਤੇ ਕਰਮਚਾਰੀਆਂ ਦੇ ਕਈ ਚੱਕਰ ਲਗਵਾਉਣ ਤੋਂ ਬਾਅਦ ਹੀ ਫਾਈਲ ਅਧਿਕਾਰੀਆਂ ਦੇ ਟੇਬਲ ਤੱਕ ਪਹੁੰਚਦੀ ਸੀ। ਹੁਣ ਉਨ੍ਹਾਂ ਨੂੰ ਇਸ ਨਵੀਂ ਪ੍ਰਣਾਲੀ ਨਾਲ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ।