ਦਿੱਲੀ ਤੋਂ ਪੰਜਾਬ ਆਉਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ ਕਿਉਂਕਿ ਹਿੰਡਨ ਏਅਰਪੋਰਟ ਤੋਂ ਜਲੰਧਰ ਦੇ ਆਦਮਪੁਰ ਲਈ ਟਿਕਟ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਜੋ ਸੋਮਵਾਰ ਸ਼ਾਮ ਤੋਂ ਜਾਰੀ ਹੈ।
ਹਿੰਡਨ ਏਅਰਪੋਰਟ ਤੋਂ 31 ਮਾਰਚ ਨੂੰ ਆਦਮਪੁਰ ਲਈ ਪਹਿਲੀ ਫਲਾਈਟ ਸ਼ੁਰੂ ਹੋਵੇਗੀ ਜੋ ਸਵੇਰੇ 11.25 ‘ਤੇ ਚੱਲ ਕੇ ਦੁਪਹਿਰ 12.25 ‘ਤੇ ਪਹੁੰਚੇਗੀ। ਦੂਜੇ ਪਾਸੇ ਆਮਦਪੁਰ ਤੋਂ ਹਿੰਡਨ ਲਈ 12.50 ‘ਤੇ ਫਲਾਈਟ ਸ਼ੁਰੂ ਹੋਵੇਗੀ ਜੋ ਦੁਪਹਿਰ 1.50 ‘ਤੇ ਵਾਪਸ ਹਿੰਡਨ ਏਅਰਪੋਰਟ ਪਹੁੰਚੇਗੀ।
ਇਹ ਵੀ ਪੜ੍ਹੋ : ਜਗਰਾਉਂ ‘ਚ ਪੈਸਿਆਂ ਨਾਲ ਭਰੀ ਕਾਰ ਛੱਡ ਕੇ 2 ਨੌਜਵਾਨ ਫਰਾਰ, ਪੁਲਿਸ ਨੇ ਗੱਡੀ ‘ਚੋਂ 40 ਲੱਖ ਰੁਪਏ ਕੀਤੇ ਬਰਾਮਦ
ਦੱਸ ਦੇਈਏ ਕਿ ਹਿੰਡਨ ਏਅਰਪੋਰਟ ਤੋਂ ਆਦਮਪੁਰ ਲਈ ਟਿਕਟ ਸਿਰਫ 1400 ਰੁਪਏ ਦਾ ਹੈ, ਜੋ ਹੁਣ ਤੱਕ ਦਾ ਸਭ ਤੋਂ ਸਸਤਾ ਟਿਕਟ ਹੈ।ਯਾਤਰੀ ਸਟੇਰ ਏਅਰਲਾਈਨਸ ਦੀ ਵੈੱਬਸਾਈਟ ਜਾਂ UPI ਤੋਂ ਟਿਕਟ ਬੁੱਕ ਕਰ ਸਕਦੇ ਹਨ। ਸਟਾਰ ਏਅਰ ਲਾਈਨਸ ਕੰਪਨੀ ਇਸ ਫਲਾਈਟ ਨੂੰ ਸ਼ੁਰੂ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: