ਜਲੰਧਰ ਵਿਚ ਸ਼ੇਰ ਸਿੰਘ ਕਾਲੋਨੀ ਕੋਲ 39 ਸਾਲਾ ਇਕ ਐੱਨਆਰਆਈ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ।ਉਸਦੀ ਪਛਾਣ ਹਰਦੇਵ ਨਗਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਸੁੱਖਾ ਵਜੋਂ ਹੋਈ ਹੈ। ਉਹ ਕੈਨੇਡਾ ਵਿਚ ਪੀਆਰ ਸੀ ਤੇ ਉਸ ਨੂੰ ਅੱਜ ਹੀ ਕੈਨੇਡਾ ਪਰਤਣਾ ਸੀ। ਫਲਾਈਟ ਵੀ ਬੁੱਕ ਸੀ ਪਰ ਉਸ ਤੋਂ ਪਹਿਲਾਂ ਹੀ ਸ਼ੱਕੀ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸੁਖਪਾਲ ਸਿੰਘ ਸੁੱਖਾ ਬੀਤੀ ਰਾਤ ਆਪਣੀ ਐਕਟਿਵਾ ‘ਤੇ ਘਰ ਪਰਤ ਰਿਹਾ ਸੀ ਪਰ ਉਹ ਘਰ ਨਹੀਂ ਪਰਤਿਆ। ਪਰਿਵਾਰ ਵਾਲਿਆਂ ਨੂੰ ਸਵੇਰੇ ਉਹ ਸ਼ੇਰ ਸਿੰਘ ਕਾਲੋਨੀ ਕੋਲ ਪਿਆ ਮਿਲਿਆ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਸੁਖਪਾਲ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : PGI ‘ਚ ਡਾਕਟਰਾਂ ਤੇ ਟੀਚਰਾਂ ਦੇ 166 ਆਸਾਮੀਆਂ ਖਾਲੀ, ਨਿਯੁਕਤੀਆਂ ‘ਤੇ HC ਨੇ ਡਾਇਰਕੈਟਰ ਤੋਂ ਮੰਗਿਆ ਜਵਾਬ
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸੁਖਪਾਲ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਤੇ ਉਸ ਨੂੰ ਜ਼ਖਮੀ ਹਾਲਤ ਵਿਚ ਉਥੇ ਹੀ ਸੁੱਟ ਦਿੱਤਾ ਗਿਆ।ਇਸ ਨਾਲ ਉਸ ਦੀ ਮੌਤ ਹੋਈ ਹੈ। ਸੁੱਖਾ ਵਿਆਹਿਆ ਹੋਇਆ ਸੀ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਮਲੇ ਦੀ ਜਾਣਕਾਰੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –