ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ NTT ਅਧਿਆਪਕਾਂ ਦੀ ਭਰਤੀ ਸੰਬੰਧੀ 27 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਭਾਗ ਨੇ ਅਗਲੀ ਤਰੀਕ ਬਾਰੇ ਕੁਝ ਵੀ ਨਹੀਂ ਦੱਸਿਆ ਹੈ।
ਫਿਲਹਾਲ ਇਹ ਪ੍ਰੀਖਿਆਵਾਂ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀਆਂ ਗਈਆਂ ਹਨ। ਇਸ ਸੰਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧੀ ਕਾਰਨਾਂ ਕਰਕੇ ਇਹ ਪੀਖਿਆਵਾਂ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : Big Breaking : ਪੰਜਾਬ ਦੇ AG ਅਤੁਲ ਨੰਦਾ ਦੀ ਪਤਨੀ AAG ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫਾ
ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਭਰਤੀ ਬੋਰਡ, ਪੰਜਾਬ ਦੁਆਰਾ ਪ੍ਰੀ ਪ੍ਰਾਇਮਰੀ ਐਨਟੀਟੀ ਅਧਿਆਪਕ ਭਰਤੀ 2020 ਦੀਆਂ 8393 ਅਸਾਮੀਆਂ ਲਈ ਇਸ਼ਿਤਾਹਾਰਬਾਜ਼ੀ ਕੀਤੀ ਸੀ। ਭਰਤੀ ਕੀਤੀ ਜਾਣੀ ਹੈ, ਜਿਸ ਦੀ ਪ੍ਰੀਖਿਆ 27 ਜੂਨ ਨੂੰ ਹੋਣੀਆਂ ਸਨ।