ਰੂਪਨਗਰ : ਬਲਾਕ ਨੂਰਪੁਰਬੇਦੀ ਦੇ ਪਿੰਡ ਗਨੂਰਾ ਨਾਲ ਸੰਬੰਧਿਤ 34 ਸਾਲਾ ਸੈਨਿਕ ਦੀ ਅਸਾਮ ਚੀਨ ਬਾਰਡਰ ‘ਤੇ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 20 ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਆਪਣੀ 10 ਜਵਾਨਾਂ ਦੀ ਟੁੱਕੜੀ ਦੇ ਨਾਲ ਜਦੋਂ ਅਸਾਮ-ਚੀਨ ਬਾਰਡਰ ਵੱਲ ਵਧ ਰਹੇ ਸੀ ਤਾਂ ਉਚਾਈ ਹੋਣ ਕਾਰਨ ਆਕਸੀਜਨ ਦੀ ਕਮੀ ਹੋਣ ਕਾਰਨ ਉਸ ਦੀ ਤਬੀਅਤ ਵਿਗੜ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ ।
ਇਹ ਵੀ ਪੜ੍ਹੋ : ਬਠਿੰਡਾ : ਫਰੂਟ ਵਾਲੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ, ਥਾਣੇ ਦਾ SHO ਤੇ ASI ਸਸਪੈਂਡ
ਦੱਸਣਯੋਗ ਹੈ ਕਿ ਉਕਤ ਜਵਾਨ ਆਪਣੇ ਪਿੱਛੇ ਆਪਣੇ ਸੱਤ ਸਾਲਾ ਬੇਟੇ ਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ ਹੈ। ਉਸ ਦੀ ਅਚਾਨਕ ਮੌਤ ਹੋਣ ਨਾਲ ਉਸ ਦੇ ਪਿੰਡ ਵਾਸੀਆਂ ਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਗਨੂਰਾ ਵਿਖੇ ਲੈ ਕੇ ਆਉਣ ਦੀ ਤਜਵੀਜ਼ ਜਾਰੀ ਹੈ ।