Odd Even system abolished in Chandigarh : ਚੰਡੀਗੜ੍ਹ ਵਿੱਚ ਭੀੜ-ਭੜੱਕੇ ਵਾਲੀਆਂ ਬਾਜ਼ਾਰਾਂ ਵਿੱਚ ਦੁਕਾਨਾਂ ਖੋਲ੍ਹਣ ਦਾ ਓਡ-ਈਵਨ ਸਿਸਟਮ 4 ਸਤੰਬਰ ਤੋਂ ਖ਼ਤਮ ਹੋ ਜਾਵੇਗੀ। ਇਹ ਫੈਸਲਾ ਬੁੱਧਵਾਰ ਨੂੰ ਪੰਜਾਬ ਰਾਜਭਵਨ ਵਿੱਚ ਪ੍ਰਸ਼ਾਸਕ ਵੀਪੀ ਬਦਨੋਰ ਦੀ ਪ੍ਰਧਾਨਗੀ ਵਿੱਚ ਹੋਈ ਕੋਵਿਡ-19 ਵਾਰ ਰਾਮ ਮੀਟਿੰਗ ਵਿੱਚ ਲਿਆ ਗਿਆ। ਸ਼ੁੱਕਰਵਾਰ ਤੋਂ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਸਬਜ਼ੀ ਮੰਡੀ ਜੋਕਿ ਇਸ ਸਮੇਂ ਸੈਕਟਰ-17 ਬੱਸ ਸਟੈਂਡ ਤੋਂ ਚੱਲ ਰਹੀ ਹੈ, ਵੀ ਆਪਣੇ ਅਸਲ ਸਥਾਨ ਸੈਕਟਰ-26 ’ਤੇ 7 ਸਤੰਬਰ ਨੂੰ ਵਾਪਸ ਤਬਦੀਲ ਕੀਤੀ ਜਾਏਗੀ।
ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੇ ਚੈਨ ਲਿਆ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ 10 ਦਿਨਾਂ ਲਈ ਇਨ੍ਹਾਂ ਬਾਜ਼ਾਰਾਂ ਨੂੰ ਓਡ-ਈਵਨ ਸਿਸਟਮ ਨਾਲ ਖੋਲ੍ਹਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ। ਇਨ੍ਹਾਂ ਮਾਰਕੀਟ ਵਿੱਚ ਸੈਕਟਰ-19 ਦੀ ਪਾਲਿਕਾ ਬਾਜ਼ਾਰ, ਸਦਰ ਮਾਰਕੀਟ, ਸੈਕਟਰ-22 ਸ਼ਾਸਤਰੀ ਮਾਰਕੀਟ, ਸੈਕਟਰ-18 ਇਲੈਕਟ੍ਰਾਨਿਕ ਮਾਰਕੀਟ, ਸੈਕਟਰ-20 ਆਜ਼ਾਦ ਮਾਰਕੀਟ, ਸੈਕਟਰ-15 ਬੂਥ ਮਾਰਕੀਟ ਸਣੇ 11 ਅਜਿਹੀਆਂ ਮਾਰਕੀਟਾਂ ਸਨ।
ਇਸ ਤੋਂ ਇਲਾਵਾ ਸੈਕਟਰ-22 ਮੋਬਾਈਲ ਮਾਰਕੀਟ ਵਿੱਚ ਜਿਨ੍ਹਾਂ ਐਸਸੀਓ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ, ਹੁਣ ਉਨ੍ਹਾਂ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਮਾਰਕੀਟਾਂ ਨੂੰ ਓਡ-ਈਵਨ ਨਾਲ ਖੋਲ੍ਹਣ ਦਾ ਫੈਸਲਾ ਲਿਆ ਸੀ, ਪਰ ਇਸ ਫੈਸਲੇ ਤੋਂ ਬਾਅਦ ਵਪਾਰੀ ਕਾਫੀ ਨਾਰਾਜ਼ ਸਨ। ਉਨ੍ਹਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਈ ਵਾਰ ਐਡਵਾਈਜ਼ਰ ਅਤੇ ਪ੍ਰਸ਼ਾਸਕ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਸਨ। ਉਨ੍ਹਾਂ ਦੇ ਦਬਾਅ ਵਿੱਚ ਹੀ ਪ੍ਰਸ਼ਾਸਨ ਨੇ ਹੁਣ ਇਹ ਫੈਸਲਾ ਲਿਆ ਹੈ।