ਅਬੋਹਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਵੈਲੇਨਟਾਈਨ ਡੇ ‘ਤੇ ਇਕ ਮੁੰਡੇ ਵੱਲੋਂ ਆਪਣੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਵਿਚ ਮੌਤ ਦਾ ਫਰਮਾਨ ਦਿੱਤਾ ਗਿਆ। ਕੁੜੀ ਨੂੰ ਪ੍ਰੇਮੀ ਵੱਲੋਂ ਕੁਹਾੜੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸਚਿਨ ਦਾ ਦਾਅਵਾ ਹੈ ਕਿ ਉਹ ਆਰਤੀ ਨੂੰ ਵਿਆਹ ਲਈ ਤਿਆਰ ਕਰ ਚੁੱਕਾ ਸੀ ਪਰ ਲਗਭਗ 2 ਮਹੀਨੇ ਪਹਿਲਾਂ ਆਰਤੀ ਨੇ ਉਸ ਨੂੰ ਦੱਸਿਆ ਕਿ ਉਹ ਕਿਸੇ ਹੋਰ ਨੂੰ ਲੜਕੇ ਨਾਲ ਦੋਸਤੀ ਰੱਖਦੀ ਹੈ। ਸੋਸ਼ਲ ਮੀਡੀਆ ‘ਤੇ ਦੇਖੀਆਂ ਤਸਵੀਰਾਂ ਨੇ ਉਸ ਦੇ ਮਨ ਵਿਚ ਨਫਰਤ ਦੀ ਅੱਗ ਭੜਕਾ ਦਿੱਤੀ। ਇਹੀ ਨਫਰਤ ਹੌਲੀ-ਹੌਲੀ ਖੂਨੀ ਸਾਜਿਸ਼ ਵਿਚ ਤਬਦੀਲ ਹੋ ਗਈ ਤੇ ਜੋ ਪਿਆਰ ਦੋ ਦਿਲਾਂ ਨੂੰ ਜੋੜਦਾ ਹੈ ਜਦੋਂ ਹੰਕਾਰ ਤੇ ਮਲਕੀਅਤ ਦੀ ਭਾਵਨਾ ਨਾਲ ਰਲ ਜਾਂਦਾ ਹੈ ਤਾਂ ਉਹ ਕਿੰਨੀ ਖੂਨੀ ਰੂਪ ਧਾਰ ਲੈਂਦਾ ਹੈ ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ।
ਪੁਲਿਸ ਹਿਰਾਸਤ ਵਿਚ ਬੰਦ ਦੋਸ਼ੀ ਸਚਿਨ ਨੇ ਰਿਮਾਂਡ ਦੌਰਾਨ ਜੋ ਖੁਲਾਸੇ ਕੀਤੇ ਉਹ ਦਿਲ ਦਹਿਲਾ ਦੇਣ ਵਾਲੇ ਹਨ।ਸਚਿਨ ਨੇ ਕਬੂਲਿਆ ਕਿ ਉਸ ਨੇ ਵੈਲੇਨਟਾਈਨ ਡੇ ਹੀ ਇਸ ਲਈ ਚੁਣਿਆ। ਕਤਲ ਤੋਂ ਇਕ ਦਿਨ ਪਹਿਲਾਂ ਉਸ ਨੇ ਬਾਜ਼ਾਰ ਵਿਚੋਂ ਲੋਹੇ ਦੀ ਦੁਕਾਨ ਤੋਂ 300 ਰੁਪਏ ਦੀ ਕੁਹਾੜੀ ਖਰੀਦੀ ਤੇ ਉਸ ਨੂੰ ਬੈਗ ਵਿਚ ਲੁਕਾ ਲਈ ਤੇ ਘਟਨਾ ਵਾਲੇ ਦਿਨ ਉਹ ਆਰਤੀ ਨੂੰ ਵੈਲਨੇਟਾਈਨ ਸਰਪ੍ਰਾਈਜ਼ ਦੇ ਬਹਾਨੇ ਮਿਲਣ ਲਈ ਲੈ ਕੇ ਗਿਆ। ਬੱਸ ਸਟੈਂਡ ਨੇੜੇ ਕਮਰੇ ਨਹੀਂ ਮਿਲਦਾ ਤੇ ਫਿਰ ਮਲੋਟ ਰੋਡ ‘ਤੇ ਇਕ ਹੋਰ ਹੋਟਲ ਵਿਚ ਕਮਰਾ ਲਿਆ ਤੇ ਉਥੇ ਉਸ ਨੇ ਆਪਣੀ ਪ੍ਰੇਮਿਕਾ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਤੇ ਫਿਰ ਉਸ ਨੇ ਚਾਂਦੀ ਦੀ ਚੇਨ ਪਾਉਣ ਦੇ ਬਹਾਨੇ ਆਰਤੀ ਦੀ ਗਰਦਨ ਝੁਕਵਾਈ ਤੇ ਅਗਲੇ ਹੀ ਪਲ ਬੈਗ ਵਿਚੋਂ ਕੁਹਾੜੀ ਕੱਢ ਕੇ ਬੇਰਹਿਮੀ ਨਾਲ ਆਪਣੀ ਪ੍ਰੇਮਿਕਾ ਦੀ ਗਰਦਨ ‘ਤੇ ਵਾਰ ਕੀਤੇ। ਆਰਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਮਗਰੋਂ ਵੀ ਸਚਿਨ ਦਾ ਗੁੱਸਾ ਠੰਡਾ ਨਹੀਂ ਹੋਇਆ। ਉਹ ਖੂਨ ਨਾਲ ਭਰੀ ਕੁਹਾੜੀ ਪਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਕਾਰਪੀਓ, ਗੱਡੀ ‘ਚ ਸਵਾਰ 7 ਨੌਜਵਾਨਾਂ ‘ਚੋਂ 5 ਦੀ ਹੋਈ ਮੌ/ਤ
ਫਿਰ ਉਸ ਨੇ ਆਪਣੇ ਭਰਾ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਉਸ ਨੇ ਆਪਣੀ ਸਹੇਲੀ ਦੀ ਹੱਤਿਆ ਕਰ ਦਿੱਤੀ ਹੈ ਤੇ ਜਦੋਂ ਉਸ ਨੇ ਫੋਨ ਚੁੱਕਿਆ ਤਾਂ ਉਹ ਹੈਰਾਨ ਰਹਿ ਗਿਆ। ਜੇਲ੍ਹ ਵਿਚ ਖਾਮੋਸ਼ ਬੈਠਾ ਸਚਿਨ ਕਹਿ ਰਿਹਾ ਹੈ ਕਿ ਉਸ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ। ਨਫਰਤ ਨੇ ਉਸ ਦੀ ਅਕਲ ‘ਤੇ ਪਰਦਾ ਪਾ ਦਿੱਤਾ ਸੀ ਤੇ ਅੱਜ ਉਹ ਮਹਿਸੂਸ ਕਰ ਰਿਹਾ ਹੈ ਕਿ ਅਜਿਹੀ ਗਲਤੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -:
























