One from Sangrur : ਭਾਵੇਂ ਹਰ ਦੇਸ਼ ਤੇ ਹਰ ਸੂਬਾ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਹੈ ਪਰ ਫਿਰ ਵੀ ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਵਿਚ ਇਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੰਗਰੂਰ ਤੋਂ ਇਕ, ਜਲਾਲਾਬਾਦ ਤੋਂ ਤਿੰਨ ਕੋਰੋਨਾ ਪਾਜੀਟਿਵ ਕੇਸ ਤੇ ਸਮਾਣਾ (ਪਟਿਆਲੇ) ਤੋਂ ਇਕ ਕੇਸ ਸਾਹਮਣੇ ਆਇਆ ਹੈ। ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜਿਹੜਾ ਮਰੀਜ਼ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ ਉਹ ਭਜਨ ਕੌਰ ਵਾਸੀ ਬਾਗੜੀਆਂ ਜਿਲਾ ਸੰਗਰੂਰ ਦੀ ਰਹਿਣ ਵਾਲੀ ਹੈ ਤੇ ਉਹ ਲੁਧਿਆਣਾ ਜੇਲ ਤੋਂ ਇੰਫੈਕਟਿਡ ਪਾਈ ਗਈ ਸੀ।
ਪੰਜਾਬ ਵਿਚ ਇਕੋਦਮ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧਣ ਦਾ ਕਾਰਨ ਨਾਂਦੇੜ ਸਾਹਿਬ ਤੇ ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਵੀ ਹਨ। ਅੱਜ ਜਲਾਲਾਬਾਦ ਵਿਖੇ ਤਿੰਨ ਸ਼ਰਧਾਲੂ ਜਿਹੜੇ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ ਉਨ੍ਹਾਂ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ। ਮਨਪ੍ਰੀਤ ਕੌਰ ਦੀਪ ਸਿੰਘ ਨਗਰ ਜਲਾਲਾਬਾਦ, ਵੀਰਪਾਲ ਕੌਰ ਦੀਪ ਸਿੰਘ ਨਗਰ ਜਲਾਲਾਬਾਦ ਤੇ ਇਕ ਮਰੀਜ਼ ਜਸਪ੍ਰੀਤ ਸਿੰਘ ਪਿੰਡ ਚੱਕ ਤੋਂ ਹੈ। ਇਸ ਤੋਂ ਪਹਿਲਾਂ ਜਲਾਲਾਬਾਦ ਗਰੀਨ ਜੋਨ ਵਿਚ ਸੀ ।
ਇਸੇ ਤਰ੍ਹਾਂ ਜਿਲ੍ਹਾ ਸਮਾਣਾ (ਪਟਿਆਲੇ) ਤੋਂ ਇਕ ਸ਼ਰਧਾਲੂ ਜਿਹੜਾ ਹਜੂਰ ਸਾਹਿਬ ਤੋਂ ਵਾਪਸ ਪਰਤਿਆ ਸੀ ਕੋਰੋਨਾ ਪਾਜੀਟਿਵ ਪਾਇਆ ਗਿਆ। ਉਸ ਨੂੰ ਸਿਹਤ ਵਿਭਾਗ ਵਲੋਂ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਸ ਦੇ ਦੂਜੇ ਸਾਥੀ ਹਰਨੈਲ ਸਿੰਘ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਫਿਰ ਵੀ ਉਸ ਨੂੰ ਅਹਿਤਿਆਤ ਦੇ ਤੌਰ ‘ਤੇ ਪਿੰਡ ਦੇ ਧਾਰਮਿਕ ਸਥਾਨ ਵਿਖੇ Quarantine ਕੀਤਾ ਗਿਆ ਹੈ। ਇਸ ਤਰ੍ਹਾਂ ਪਟਿਆਲਾ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧ ਕੇ 64 ਹੋ ਚੁੱਕੀ ਹੈ, ਜਿਸ ਨਾਲ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਵਿਚ ਲਗਾਤਾਰ ਮਰੀਜਾਂ ਦੀ ਗਿਣਤੀ ਵਧਣ ਨਾਲ ਪ੍ਰਸ਼ਾਸਨ ਬਹੁਤ ਚਿੰਤਤ ਹੈ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਘਰਾਂ ਅੰਦਰ ਰਹਿਣ, ਵਾਰ-ਵਾਰ ਹੱਥ ਧੋਣ, ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜਿੰਦਗੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।