ਪੰਜਾਬ ਦੇ ਕਿਸਾਨ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਪਹਿਲਾਂ ਕੜਾਕੇ ਦੀ ਠੰਡ ਵਿੱਚ ਅਤੇ ਹੁਣ ਇਸ ਤਿੱਖੀ ਧੁੱਪ ਵਿੱਚ ਸੰਘਰਸ਼ ਕਰ ਰਹੇ ਹਨ, ਉਥੇ ਹੀ ਅੱਧਿਓਂ ਵੱਧ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ। ਜਿਨ੍ਹਾਂ ਕੋਲ ਇਹ ਬੋਝ ਨਹੀਂ ਸਹਾਰਿਆ ਜਾਂਦਾ ਤਾਂ ਉਨ੍ਹਾਂ ਨੂੰ ਜਿਊਣ ਨਾਲੋਂ ਮਰਨਾ ਵਧੇਰੇ ਸੌਖਾ ਲੱਗਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਲਾਕ ਮਾਹਿਲਪੁਰ ਦੇ ਪੜਾੜੀ ਖਿੱਤੇ ਦੇ ਪਿੰਡ ਲਲਵਾਣ ਤੋਂ।
ਇਥੇ ਬੀਤੀ ਸ਼ਾਮ ਕਰਜ਼ੇ ਤੋਂ ਦੁਖ਼ੀ ਇੱਕ ਕਿਸਾਨ ਨੇ ਆਪਣੇ ਖ਼ੇਤਾਂ ‘ਚ ਜਾ ਕੇ ਟਿਊਬਵੈਲ ਦੇ ਨਾਲ ਲੱਗੇ ਬਿੰਜਲੀ ਦੇ ਖ਼ੰਭੇ ਅਤੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਕੌਰ ਵਾਸੀ ਚੱਕ ਨਰਿਆਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਪਤੀ ਨੇ ਖੇਤੀ ਵਿੱਚ ਪੈ ਰਹੇ ਘਾਟੇ ਕਾਰਨ ਮਾਹਿਲਪੁਰ ਦੀ ਇੱਕ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ | ਉਸ ਨੇ ਦੱਸਿਆ ਕਿ ਕਿਸ਼ਤਾਂ ਨਾ ਮੋੜ ਸਕਣ ਕਾਰਨ ਬੈਂਕ ਵਾਲੇ ਲਗਾਤਾਰ ਉਨ੍ਹਾਂ ਦੇ ਘਰ ਚੱਕਰ ਕੱਟ ਰਹੇ ਹਨ ਜਿਸ ਕਾਰਨ ਉਸ ਹਰਮੇਸ਼ ਸਿੰਘ ਪੁੱਤਰ ਜਗਤ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : Chandigarh Weekend Curfew : ਚੰਡੀਗੜ੍ਹ ‘ਚ ਇਸ ਹਫਤੇ ਵੀ ਜਾਰੀ ਰਹੇਗਾ ਕੋਰੋਨਾ ਕਰਫਿਊ
ਉਸ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਚਾਰ ਲੱਖ਼ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਅਤੇ ਬੈਂਕ ਵੱਲੋਂ ਉਸ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਅਤੇ ਸੋਮਵਾਰ ਨੂੰ ਬੈਂਕ ਦੀ ਤਰੀਕ ਸੀ, ਜਿਸ ਕਾਰਨ ਉਹ ਚੁੱਪਚਾਪ ਰਹਿਣ ਲੱਗ ਪਿਆ ਸੀ ਤੇ ਕੱਲ੍ਹ ਸਵੇਰੇ ਉਹ ਘਰੋਂ ਰੋਟੀ ਖ਼ਾ ਕੇ ਚਲਾ ਗਿਆ ਅਤੇ ਸਾਰਾ ਦਿਨ ਵਾਪਿਸ ਨਾ ਮੁੜਿਆ।
ਇਹ ਵੀ ਵੇਖੋ : ਸ੍ਰੀ ਅਕਾਲ ਤਖ਼ਤ ਤੋਂ ਗ੍ਰੰਥੀ ਸਿੰਘ ਵੱਲੋਂ ਅਰਦਾਸ ਤੇ ਨਿਸ਼ਾਨ ਸਾਹਿਬ ਨੂੰ ਅਗਨ ਭੇਟ ਮਾਮਲੇ ‘ਚ ਕਾਰਵਾਈ ਦੀ ਮੰਗ
ਸ਼ਾਮ ਨੂੰ ਪਤਾ ਲੱਗਾ ਕਿ ਉਸ ਨੇ ਟਿਊਬਵੈੱਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।