ਕੇਰਲ ਦੇ ਏਰਨਾਕੁਲਮ ਵਿੱਚ ਐਤਵਾਰ ਸਵੇਰੇ ਇੱਕ ਕਨਵੈਨਸ਼ਨ ਸੈਂਟਰ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਕੇਰਲ ਦੇ ਏਡੀਜੀਪੀ (ਕਾਨੂੰਨ ਅਤੇ ਵਿਵਸਥਾ) ਐਮਆਰ ਅਜੀਤ ਕੁਮਾਰ ਨੇ ਕਿਹਾ ਕਿ ਇੱਕ ਵਿਅਕਤੀ ਨੇ ਤ੍ਰਿਸੂਰ ਦਿਹਾਤੀ ਦੇ ਕੋਡਾਕਾਰਾ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਉਸ ਦਾ ਦਾਅਵਾ ਹੈ ਕਿ ਇਹ ਉਸੀ ਨੇ ਕੀਤਾ ਹੈ। ਉਸ ਦਾ ਨਾਂ ਡੋਮਿਨਿਕ ਮਾਰਟਿਨ ਹੈ। ਉਹ ਸਭਾ ਦੇ ਇਕ ਹੀ ਸਮੂਹ ਤੋਂ ਸਨ। ਅਸੀਂ ਇਸ ਦੀ ਜਾਂਚ ਕਰ ਰੇਹ ਹਾਂ। ਮਾਮਲੇ ਦੀ ਹਰ ਐਂਗਲ ਤੋਂ ਜਾਂਜ ਕਰ ਰਹੇ ਹਾਂ।
ਕਲਾਮਸੇਰੀ ਪੁਲਿਸ ਮੁਤਾਬਕ ਧਮਾਕਾ ਉਸ ਸਮੇਂ ਹੋਇਆ ਜਦੋਂ ਕਈ ਲੋਕ ਕਨਵੈਨਸ਼ਨ ਸੈਂਟਰ ਵਿਚ ਪ੍ਰਾਰਥਨਾ ਸਭ ਲਈ ਇਕੱਠੇ ਹੋਏ ਸਨ। ਪਹਿਲਾ ਧਮਾਕਾ ਸਵੇਰੇ 9 ਵਜੇ ਦੇ ਲਗਭਗ ਹੋਇਆ। ਅਗਲੇ ਕੁਝ ਮਿੰਟਾਂ ਵਿਚ ਇਕ ਹੋਰ ਧਮਾਕਾ ਹੋਇਆ। ਘਟਨਾ ਦੀ ਜਾਂਚ ਲਈ ਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਕੇਰਲ ਰਵਾਨਾ ਹੋ ਗਈਆਂ ਹਨ।
ਕੇਰਲ ਦੇ ਡੀਜੀਪੀ ਡਾ. ਸ਼ੇਖ ਦਰਵੇਸ਼ ਸਾਹਿਬ ਨੇ ਕਿਹਾ ਕਿ ਅੱਜ ਸਵੇਰੇ ਲਗਭਗ 9.40 ਵਜੇ ਜਮਰਾ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਚ ਧਮਾਕਾ ਹੋਇਆ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। 52 ਜ਼ਖਮੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕਨਵੈਨਸ਼ਨ ਸੈਂਟਰ ਵਿਚ ਸੰਮੇਲਨ ਹੋ ਰਿਹਾ ਸੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਇਕ IED ਉਪਕਰਣ ਹੈ ਤੇ ਅਸੀਂ ਉਸਦੀ ਜਾਂਚ ਕਰ ਰਹੇ ਹਾਂ।
ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨਾਲ ਗੱਲਬਾਤ ਕੀਤੀ ਤੇ ਬੰਬ ਧਮਾਕੇ ਦੇ ਬਾਅਦ ਸੂਬੇ ਦੇ ਹਾਲਾਤ ‘ਤੇ ਚਰਚਾ ਕੀਤੀ। ਸ਼ਾਹ ਨੇ NIA ਤੇ ਐੱਨਐੱਸਜੀ ਦੀ ਇਕ ਟੀਮ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਜਾਣ ਤੇ ਮਾਮਲੇ ਵਿਚ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।