One year old suffers from rare disease : ਅੰਮ੍ਰਿਤਸਰ : ਇਸ ਬੱਚੇ ਦੀ ਕਹਾਣੀ ਤੁਹਾਨੂੰ ਬੇਚੈਨ ਕਰ ਸਕਦੀ ਹੈ। ਇਕ ਸਾਲਾ ਇਸ ਬੱਚੇ ਦੇ ਸਿਰ ਦਾ ਆਕਾਰ ਆਮ ਬੱਚਿਆਂ ਤੋਂ ਤਿਨ ਗੁਣਾ ਵੱਧ ਹੈ। ਹਾਈਡ੍ਰੋਸਿਫਿਲਸ ਬੀਮਾਰੀ ਕਾਰਨ ਬੱਚੇ ਦੇ ਦਿਮਾਗ ਵਿੱਚ ਤਰਲ ਪਦਾਰਥ ਭਰਿਆ ਹੈ। ਬੱਚੇ ਹਾਈਡ੍ਰੋਸਿਫਲਿਸ ਰੋਗ ਤਾਂ ਜਨਮ ਤੋਂ ਸੀ, ਪਰ ਕੋਰੋਨਾ ਕਾਲ ’ਚ ਹੁਣ ਇਹ ਬੱਚਾ ਕੋਰੋਨਾ ਪਾਜ਼ੀਟਿਵ ਵੀ ਹੋ ਗਈ ਹੈ। ਅਮਿਤਾਭ ਬੱਚਨ ਦੇ ਅਭਿਨੈ ਵਾਲੀ ਫਿਲਮ ’ਪਾ’ ਦੇ ਓਰੋ ਵਾਂਗ ਦਿੱਸਣ ਵਾਲੇ ਇਸ ਬੱਚੇ ਦੀ ਜ਼ਿੰਦਗੀ ਖਤਰੇ ਵਿੱਚ ਹੈ, ਪਰ ਗਰੀਬੀ ਕਾਰਨ ਮਾਤਾ-ਪਿਤਾ ਮਜਬੂਰ ਹਨ ਅਤੇ ਇਸ ਦਾ ਇਲਾਜ ਨਹੀਂ ਕਰਵਾ ਪਾ ਰਹੇ। ਉਹ ਬਸ ਉਸ ਦੀ ਸਲਾਮਤੀ ਦੀ ਦੁਆ ਮੰਗਣ ਨੂੰ ਮਜਬੂਰ ਹਨ। ਅੰਮ੍ਰਿਤਸਰ ਵਿੱਚ ਹਾਈਡ੍ਰੋਸਿਫਲਿਸ ਬੀਮਾਰੀ ਤੋਂ ਪੀੜਤ ਇਹ ਪਹਿਲਾ ਬੱਚਾ ਹੈ। ਸਰਕਾਰੀ ਹਸਪਤਾਲ ਵਿੱਚ ਉਸ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਕੋਟ ਖਾਲਸਾ ਇਲਾਕੇ ਵਿੱਚ ਪੈਦਾ ਹੋਏ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ। ਬਦਕਿਸਮਤੀ ਨਾਲ ਸਰਕਾਰੀ ਹਸਪਤਾਲ ਵਿੱਚ ਨਿਊਰੋਸਰਜਨ ਤੇ ਪੀਡਿਏਟ੍ਰਿਕ ਸਰਜਨ ਨਹੀਂ ਹਨ। ਬੱਚੇ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਗੱਲ ਕਹਿ ਕੇ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਮਜਬੂਰੀ ਦੱਸ ਦਿੱਤੀ। ਹੁਣ ਬੱਚਾ ਆਪਣੇ ਘਰ ’ਚ ਹੀ ਹੈ।
ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਸ ਬੱਚੇ ਨੂੰ ਵੱਖਰੇ ਰਖਣਾ ਜ਼ਰੂਰੀ ਹੈ, ਪਰ ਉਸ ਦੀ ਉਮਰ ਇਕ ਸਾਲ ਦੀ ਹੈ, ਇਸ ਲਈ ਮਾਪੇ ਅਜਿਹਾ ਨਹੀਂ ਕਰ ਸਕਦੇ। ਬੱਚੇ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਘਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਬੀਮਾਰੀ ਕਾਰਨ ਸਰੀਰ ਦੇ ਅਨੁਪਾਤ ’ਚ ਬੱਚੇ ਦੇ ਸਿਰ ਦਾ ਆਕਾਰ ਕਾਫੀ ਵੱਡਾ ਹੈ। ਡਾਕਟਰਾਂ ਮੁਤਾਬਕ ਬੱਚੇ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਪਰ ਇਲਾਜ ਵਿੱਚ ਲੱਖਾਂ ਦਾ ਖਰਚਾ ਹੋਵੇਗਾ। ਦੱਸਣਯੋਗ ਹੈ ਕਿ ਮੈਡਿਸਿਨ ਡਾਕਟਰ ਮਨਿੰਦਰ ਸਿੰਘ ਮੁਤਾਬਕ ਬਾਈਡ੍ਰੋਸਿਫਲਿਸ ਬੀਮਾਰੀ ਦਿਮਾਗ ਨਾਲ ਜੁੜਿਆ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਸ ਬੀਮਾਰੀ ਦਾ ਕਾਰਨ ਕੁਪੋਸ਼ਣ ਹੈ। ਗਰਭ ਅਵਸਥਾ ਦੌਰਾਨ ਫੋਲਿਕ ਐਸਿਡ ਤੇ ਆਇਰਨ ਦੀ ਕਮੀ ਕਾਰਨ ਅਜਿਹਾ ਹੁੰਦਾ ਹੈ। ਜਨਮ ਤੋਂ ਹੀ ਬੱਚੇ ਦੇ ਸਰੀਰ ਦੇ ਮੁਕਾਬਲੇ ਉਸ ਦਾ ਸਿਰ ਤੇਜ਼ੀ ਨਾਲ ਵੱਡਾ ਹੁੰਦਾ ਚਲਾ ਜਾਂਦਾ ਹੈ। ਦਿਮਾਗ ਵਿੱਚ ਪਾਣੀ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ। ਮੱਥੇ ਦੀਆਂ ਹੱਡੀਆਂ ਤੇਜ਼ੀ ਨਾਲ ਫੈਲਣ ਲੱਗਦੀਆਂ ਹਨ। ਜਨਮ ਤੋਂ ਬਾਅਦ ਸਿਰ ਦਾ ਆਕਾਰ ਵਧਦਾ ਹੈ ਅਤੇ ਤਿੰਨ ਸਾਲਾਂ ਤੱਕ ਇਹ ਨੱਬੇ ਫੀਸਦੀ ਤੱਕ ਵਧ ਜਾਂਦਾ ਹੈ।