Opium cultivation in the backyard : ਪੁਲਿਸ ਨੇ ਹਰਿਆਣਾ ਵਿੱਚ ਫਤਿਹਾਬਾਦ ਜ਼ਿਲ੍ਹੇ ਦੇ ਜਾਖਲ ਵਿੱਚ ਨਸ਼ੇ ਖਿਲਾਫ ਕਾਰਵਾਈ ਕਰਦਿਆਂ ਅਫੀਮ ਦੀ ਖੇਤੀ ਫੜੀ। ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਬਾਜੀਗਰ ਬਸਤੀ ਦੇ ਇੱਕ ਘਰ ‘ਤੇ ਛਾਪਾ ਮਾਰਿਆ, ਉਦੋਂ ਪਤਾ ਲੱਗਿਆ ਕਿ ਘਰ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ। ਪੁਲਿਸ ਨੇ 2200 ਪੌਦੇ ਕਾਬੂ ਕੀਤੇ ਹਨ।
ਪੁਲਿਸ ਨੇ ਆਨ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਰਾਮਚੰਦਰ ਹਲਾਵਤ ਨੂੰ ਬੁਲਾ ਕੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਰਵਾਈ ਕੀਤੀ। ਖੇਤੀ ਘਰ ਦੇ ਵਿਹੜੇ ਵਿੱਚ ਲਗਾਈ ਗਈ ਸੀ, ਜਿਸ ਦੇ ਪੌਦੇ ਪੁਲਿਸ ਨੇ ਉਖਾੜ ਕੇ ਕਬਜ਼ੇ ਵਿੱਚ ਲੈ ਕੇ ਮਕਾਨ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਗ੍ਰਿਫਤਾਰ ਨਹੀਂ ਕੀਤਾ ਹੈ। ਜਾਖਲ ਥਾਣੇ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਕ੍ਰਿਸ਼ਨ ਕੁਮਾਰ ਨੂੰ ਅਫੀਮ ਦੀ ਕਾਸ਼ਤ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਇਸ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਬਾਜ਼ੀਗਰ ਬਸਤੀ ਦੇ ਵਸਨੀਕ ਭੀਮ ਸਿੰਘ ਦੇ ਘਰ ਛਾਪਾ ਮਾਰਿਆ, ਤਦ ਉਥੇ ਵਿਹੜੇ ਵਿੱਚ ਭੁੱਕੀ ਦੇ ਪੌਦੇ ਲਾਏ ਗਏ।