ਪੰਜਾਬ ਵਿਚ ਮੀਂਹ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਪਏ ਮੀਂਹ ਦੇ ਬਾਅਦ ਤਾਪਮਾਨ ਸਾਧਾਰਨ ਤੋਂ ਹੇਠਾਂ ਚਲਾ ਗਿਆਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਨਸੂਨ ਸੀਜਨ ਵਿਚ ਪੂਰੇ ਸੂਬੇ ਵਿਚ ਸਾਧਾਰਨ ਤੋਂ ਵੱਧ ਮੀਂਹ ਹੋਣ ਦੇ ਆਸਾਰ ਹਨ। ਮੌਸਮ ਵਿਗਿਆਨ ਮੁਤਾਬਕ ਬੀਤੇ ਦਿਨੀਂ ਸੂਬੇ ਵਿਚ 3.5 ਮਿਲੀਮੀਟਰ ਮੀਂਹ ਪਿਆ।
ਸੂਬੇ ਦੇ ਅਧਿਕਤਮ ਤਾਪਮਾਨ ਵਿਚ 1.8 ਡਿਗਰੀ ਦੀ ਕਮੀ ਆਈ ਹੈ ਜਿਸ ਦੇ ਬਾਅਦ ਸੂਬੇ ਦਾ ਅਧਿਕਤਮ ਔਸਤ ਤਾਪਮਾਨ ਸਾਧਾਰਨ ਤਂ 2.7 ਡਿਗਰੀ ਘੱਟ ਦਰਜ ਕੀਤਾ ਗਿਆ। ਬਠਿੰਡਾ ਸਭ ਤੋਂ ਗਰਮ ਰਿਹਾ ਜਿਥੇ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਨਵਾਂਸ਼ਹਿਰ, ਮੋਹਾਲੀ, ਫਤਹਿਗੜ੍ਹ ਸਾਹਿਬ ਤੇ ਰੂਪਨਗਰ ਵਿਚ ਮੀਂਹ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਹੈ। ਇਸ ਤੋਂ ਇਲਾਵਾ ਪੂਰੇ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਦਸੂਹਾ ‘ਚ ਪ.ਲ/ਟੀ ਸਵਾਰੀਆਂ ਨਾਲ ਭਰੀ ਬੱਸ, ਹਾ.ਦਸੇ ‘ਚ 4 ਲੋਕਾਂ ਦੀ ਹੋਈ ਮੌ/ਤ, ਕਈ ਫੱਟੜ
ਮੰਗਲਵਾਰ ਨੂੰ ਇਹ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੱਕ ਸੀਮਤ ਰਹੇਗਾ ਜਦੋਂ ਕਿ ਯੈਲੋ ਅਲਰਟ ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਤੇ ਫਤਿਹਗੜ੍ਹ ਸਾਹਿਬ ਲਈ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਵਿਚ ਇਸ ਵਾਰ ਮਾਨਸੂਨ ਸਾਧਾਰਨ ਤੋਂ ਵਧ ਵਰ੍ਹ ਰਿਹਾ ਹੈ। 1ਜੂਨ ਤੋਂ 6 ਜੁਲਾਈ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 89.7 ਮਿਲੀਮੀਰ ਮੀਂਹ ਪਿਆ ਹੈ ਜਦੋ ਕਿ ਇਨ੍ਹਾਂ ਦਿਨਾਂ ਵਿਚ ਸਾਧਾਰਨ ਤੌਰ ‘ਤੇ 77.4 ਮਿਲੀਮੀਟਰ ਮੀਂਹ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























