ਪੰਜਾਬ ਦੇ ਲੋਕਾਂ ਨੂੰ ਠਿਠੁਰਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਵਿਜ਼ੀਬਿਲਟੀ ਜ਼ੀਰੋ ਪਹੁੰਚ ਗਈ ਹੈ ਤੇ ਬੀਤੇ ਦਿਨੀਂ ਧੁੱਪ ਨਾ ਨਿਕਲਣ ਕਰਕੇ ਪਾਰਾ ਹੇਠਾਂ ਡਿੱਗ ਗਿਆ ਹੈ। ਦਿਨ ਦੇ ਤਾਪਮਾਨ ਵਿਚ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਮੋਗਾ ਤੇ ਅੰਮ੍ਰਿਤਸਰ ਵਿਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਤੇ ਅੰਮ੍ਰਿਤਸਰ ਵਿਚ ਰਾਤ 10 ਵਜੇ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ।
ਮੌਸਮ ਵਿਭਾਗ ਨੇ ਅੱਜ ਮਾਲੇਰਕੋਟਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ ਲਈ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇਥੇ ਵਿਜ਼ੀਬਿਲਟੀ 50 ਮੀਟਰ ਜਾਂ ਉਸ ਤੋਂ ਘੱਟ ਰਹਿ ਸਕਦ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸਾਰੇ ਜ਼ਿਲ੍ਹਿਆਂ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਧੁੱਪ ਨਾ ਨਿਕਲਣ ਕਾਰਨ ਦਿਨ ਤੇ ਰਾਤ ਦੇ ਤਾਪਮਾਨ ਵਿਚ ਕਾਫੀ ਫਰਕ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ ਜਿਥੇ 7.2 ਡਿਗਰੀ ਰਿਹਾ ਉਥੇ ਦਿਨ ਦਾ ਤਾਪਮਾਨ 11.7 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਵਿਚ ਦਿਨ ਦਾ ਤਾਪਮਾਨ 16.6 ਡਿਗਰੀ ਤੇ ਐੱਸਬੀਐੱਸ ਨਗਰ ਵਿਚ 14.7 ਡਿਗਰੀ, ਮੋਗਾ ਵਿਚ 12.6 ਤੇ ਰੋਪੜ ਵਿਚ 12.8 ਡਿਗਰੀ ਦਰਜ ਕੀਤਾ ਗਿਆ। ਪੱਛਮੀ ਗੜਬੜੀ ਫਿਰ ਤੋਂ ਸਰਗਰਮ ਹੈ ਜਿਸ ਦਾ ਅਸਰ 18 ਜਨਵਰੀ ਤੋਂ ਦੇਖਣ ਨੂੰ ਮਿਲੇਗਾ ਜਿਸ ਨਾਲ ਪਹਾੜਾਂ ‘ਤੇ ਮੀਂਹ ਤੇ ਬਰਫਬਾਰੀ ਹੋਵੇਗੀ ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਇਸ ਦਾ ਅਸਰ ਦਿਖੇਗਾ ਤੇ ਪੰਜਾਬ ਸਣੇ ਹੋਰਨਾਂ ਸੂਬਿਆਂ ਵਿਚ ਠੰਡ ਵਧੇਗੀ।
ਇਹ ਵੀ ਪੜ੍ਹੋ: ਭੋਗ ਸਮਾਗਮ ਤੋਂ ਵਾਪਸ ਪਰਤ ਰਹੇ ਬਾਈਕ ਸਵਾਰ ਪਤੀ-ਪਤਨੀ ਦੀ ਟਰੱਕ ਨਾਲ ਹੋਈ ਟੱ.ਕ.ਰ, ਦੋਵਾਂ ਦੇ ਮੁੱ/ਕੇ ਸਾ.ਹ
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਤੇ ਤਾਪਮਾਨ 8 ਤੋਂ 21 ਡਿਗਰੀ ਦੇ ਵਿਚ ਰਹਿ ਸਕਦਾ ਹੈ। ਮੋਹਾਲੀ ਵਿਚ ਤਾਪਮਾਨ 10 ਤੋਂ 20 ਡਿਗਰੀ ਵਿਚ ਰਹਿਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
