ਬੀਸੀ ਰੈਜ਼ੀਡੈਂਸ਼ੀਅਲ ਸਕੂਲ ‘ਚ ਦਫਨਾਏ ਗਏ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਯਾਦਗਾਰ ਦੇ ਹਿੱਸੇ ਵਜੋਂ ਵੈਨਕੂਵਰ ਆਰਟ ਗੈਲਰੀ ਦੀਆਂ ਪੌੜੀਆਂ ‘ਤੇ ਬੱਚਿਆਂ ਦੇ 215 ਬੂਟਾਂ ਦੇ ਜੋੜ ਰੱਖੇ ਗਏ ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਇਨ੍ਹਾਂ ਬੱਚਿਆਂ ਦੇ ਪਿੰਜਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਦੇ ਇੱਕ ਰੈਜ਼ੀਡੈਂਸ਼ੀਅਲ ਸਕੂਲ ਤੋ ਲੱਭੇ ਗਏ ਸਨ ਤੇ ਇਨ੍ਹਾਂ ਵਿੱਚੋਂ ਕੁਝ ਬੱਚੇ ਤਿੰਨ ਸਾਲ ਤੋਂ ਵੀ ਛੋਟੇ ਸਨ। ਇਹ ਪਿੰਜਰ ਕੈਨੇਡਾ ਦੇ ਮੂਲ ਨਿਵਾਸੀ Red Indian ਭਾਈਚਾਰੇ ਨਾਲ ਸਬੰਧਤ ਬੱਚਿਆਂ ਦੇ ਸਨ
ਜਿਨ੍ਹਾਂ ਦੀ ਮੌਤ ਬੀਤੇ ਸਮੇਂ ਕੈਥੋਲਿਕ ਈਸਾਈ ਰੈਜ਼ੀਡੈਂਸ਼ੀਅਲ ਸਕੂਲਾਂ ਵਿਖੇ ਹੋਈ ਸੀ। ਯਾਦ ਰਹੇ ਮੂਲ ਨਿਵਾਸੀ ਬੱਚਿਆ ਨੂੰ ਜਬਰਨ ਇਨ੍ਹਾਂ ਸਕੂਲਾ ਵਿਖੇ ਕੈਦ ਕਰਕੇ ਉਨ੍ਹਾਂ ਦੇ ਸਭਿਆਚਾਰ, ਭਾਸ਼ਾ, ਵਿਰਸੇ ਅਤੇ ਹੋਰ ਤੌਰ ਤਰੀਕਿਆਂ ਨੂੰ ਬਦਲਿਆ ਜਾਂਦਾ ਰਿਹਾ ਹੈ। ਇਹ ਸਭ 1800 ਤੇ ਲੈ ਕੇ 1990 ਤੱਕ ਚੱਲਿਆ ਸੀ I
ਬੀਸੀ ਇੰਡੀਅਨ ਚੀਫ (UBCIC) ਦੀ ਯੂਨੀਅਨ ਦੇ ਪ੍ਰਧਾਨ, ਗ੍ਰੈਂਡ ਚੀਫ ਸਟੀਵਰਟ ਫਿਲਿਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲੇ ਰਾਸ਼ਟਰ ਦੇ ਲੋਕਾਂ ਦੇ ਐਲਾਨ ਵਿੱਚ ਜੋ ਦੁੱਖ ਪ੍ਰਗਟ ਕੀਤਾ ਗਿਆ ਹੈ, ਉਸ ਲਈ ਕੋਈ ਸ਼ਬਦ ਨਹੀਂ ਹਨ ਅਤੇ ਉਹ ਗੁੰਮ ਗਏ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹਨ।
ਅੱਜ ਅਸੀਂ ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਦਾ ਸਨਮਾਨ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਆਖ਼ਰਕਾਰ ਸ਼ਾਂਤੀਪੂਰਣ ਹੋ ਸਕਣ।” ਟਰੱਸਟ ਐਂਡ ਰੀਕਲੀਸੀਲੇਸ਼ਨ ਕਮਿਸ਼ਨ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਰਿਹਾਇਸ਼ੀ ਸਕੂਲ ਪ੍ਰਣਾਲੀ ਦੇ ਹਿੱਸੇ ਵਜੋਂ 115 ਸਾਲਾਂ ਦੌਰਾਨ ਘੱਟੋ ਘੱਟ 3,200 ਵਿਦਿਆਰਥੀਆਂ ਦੀ ਮੌਤ ਹੋ ਗਈ।
ਭੁਪਿੰਦਰ ਸਿੰਘ ਗਰੇਵਾਲ
ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ UAE ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ 30 ਜੂਨ ਤੱਕ ਵਧਾਈ ਪਾਬੰਦੀ