ਹਨ੍ਹੇਰਾ ਹੁੰਦੇ ਹੀ ਪਾਕਿਸਤਾਨ ਦੇ ਵੱਲੋਂ ਆਪਣੀਆਂ ਨਾਪਾਕ ਹਰਕਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਕਿਸਤਾਨ ਨੇ ਉਰੀ ਤੇ ਪੁੰਛ ਵਿਚ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਭਾਰਤ ਪਾਕਿਸਤਾਨ ਸਰਹੱਦ ‘ਤੇ ਕਈ ਇਲਾਕਿਆਂ ਵਿਚ ਬਲੈਕਆਊਟ ਕਰ ਦਿੱਤਾ ਗਿਆ ਹੈ। ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿਚ ਬਲੈਕਆਊਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਿਹਾ ਹੈ। ਭਾਰਤ ਦੇ 3 ਸਰਹੱਦੀ ਸੂਬਿਆਂ ਦੇ 9 ਜ਼ਿਲ੍ਹਿਆਂ ਵਿਚ ਸਵੇਰੇ 6 ਵਜੇ ਤੱਕ ਬਲਕਆਊਟ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤੀ ਨਾਗਰਿਕਾਂ ‘ਤੇ ਹਮਲੇ ਹੋ ਰਹੇ ਹਨ ਜਿਸ ਨਾਲ ਖੇਤਰ ਵਿਚ ਸੁਰੱਖਿਆ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਭਾਰਤੀ ਸੁਰੱਖਿਆ ਬਲ ਇਸ ਗੋਲੀਬਾਰੀ ਦਾ ਮਜ਼ਬੂਤੀ ਨਾਲ ਜਵਾਬ ਦੇ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਐਡਵਾਇਜਰੀ ਜਾਰੀ, ਰਾਤ 8 ਵਜੇ ਦੇ ਬਾਅਦ ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਚੰਡੀਗੜ੍ਹ ਡੀ ਸੀ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਸੀ ਕਿ ਰੈੱਡ ਤੇ ਗ੍ਰੀਨ ਸਿਗਨਲ ਦੇ ਹੂਟਰ ਵੱਜਣਗੇ। ਜਦੋਂ ਹੂਟਰ ਦੀ ਆਵਾਜ਼ ਤੇਜ਼ ਆਵੇਗੀ ਤਾਂ ਉਸ ਸਮੇਂ ਰੈੱਡ ਹੂਟਰ ਹੈ ਜਿਸ ਦਾ ਮਤਲਬ ਲਾਈਟਾਂ ਬੰਦ ਕਰਕੇ ਆਪਣੇ ਆਪੋ ਘਰ ਵਿਚ ਰਹਿਣਾ ਹੈ ਤੇ ਗ੍ਰੀਨ ਹੂਟਰ ਦਾ ਮਤਲਬ ਹੈ ਕਿ ਤੁਸੀਂ ਆਪਣੇ ਕੰਮ ਲਈ ਬਾਹਰ ਜਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























