Pakistani citizen arrested on : ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਵਿੱਚ ਦਾਖਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਬੀਐਸਐਫ ਵੱਲੋਂ ਗ੍ਰਿਫਤਾਰ ਕੀਤ ਗਿਆ ਹੈ। ਇਹ ਪਾਕਿਸਤਾਨੀ ਭਾਰਤੀ ਸਰਹੱਦ ਦੇ ਇੱਕ ਕਿਲੋਮੀਟਰ ਦੇ ਅੰਦਰ ਆਇਆ ਸੀ। ਬੀਐਸਐਫ ਦੇ ਅਧਿਕਾਰੀਆਂ ਨੂੰ ਉਸ ਸਮੇਂ ਸੂਚਿਤ ਕੀਤਾ ਗਿਆ ਜਦੋਂ ਪਿੰਡ ਹਰੂਵਾਲ ਵਿੱਚ ਪੋਲਟਰੀ ਫਾਰਮ ਵਿੱਚ ਸਥਾਨਕ ਲੋਕਾਂ ਨੇ ਉਸ ਨੂੰ ਵੇਖਿਆ। ਇਸ ਦੇ ਨਾਲ ਹੀ ਬੀਐਸਐਫ ਨੇ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਨਾਗਰਿਕ ਵੀਰਵਾਰ ਨੂੰ ਲਗਭਗ ਪੌਣੇ ਇਕ ਵਜੇ ਫੜਿਆ ਗਿਆ ਸੀ। ਮੁੱਢਲੀ ਪੁੱਛਗਿੱਛ ਵਿੱਚ ਉਸਨੇ ਆਪਣਾ ਨਾਮ ਸ਼ਿਆਜ਼ ਅਹਿਮਦ ਪੁੱਤਰ ਮੁਹੰਮਦ ਇਕਬਾਲ ਨਿਵਾਸੀ ਪਿੰਡ ਬੁੜੇਵਾਲੀ, ਡਾਕਘਰ ਔਰੰਗਾਬਾਦ, ਤਹਿਸੀਲ ਨਰੋਵਾਲ ਦੱਸਿਆ ਹੈ। ਇਸ ਨਾਗਰਿਕ ਦੇ ਭਾਰਤ ਆਉਣ ਦੇ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਉਸਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਮੁਲਜ਼ਮ ਕੋਲੋਂ ਕੋਈ ਸਾਮਾਨ ਬਰਾਮਦ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਵੀਰਵਾਰ ਸ਼ਾਮ 7.47 ਵਜੇ ਪਾਕਿਸਤਾਨ ਵੱਲੋਂ ਇੱਕ ਡਰੋਨ ਬੀਓਪੀ ਦੀ ਮੈਟਲਾ ਪੋਸਟ ‘ਤੇ ਆਇਆ, ਜੋ ਚਾਰ ਸੈਕੰਡ ਰੁਕਣ ਤੋਂ ਬਾਅਦ ਵਾਪਸ ਪਾਕਿਸਤਾਨ ਚਲਾ ਗਿਆ। ਬੀਐਸਐਫ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।