Pakistani couple returns : ਅੰਮ੍ਰਿਤਸਰ : ਪਾਕਿਸਤਾਨ ਦੇ ਸਿੰਧ ਸੂਬੇ ਦੇ ਜੋੜੇ ਨਰੇਸ਼ ਚਾਵਲਾ ਤੇ ਅਰਸ਼ ਚਾਵਲਾ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਫਿਰ ਵੀ ਉਹ ਗਰੀਬ ਸਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਔਲਾਦ ਦੀ ਕਮੀ ਸੀ। ਜੋੜੇ ਨੇ ਪਾਕਿਸਤਾਨ ਵਿੱਚ ਸਾਲਾਂ ਤੱਕ ਇਲਾਜ ਕਰਵਾਇਆ, ਪਰ ਉਨ੍ਹਾਂ ਦੀ ਝੋਲੀ ਬੱਚੇ ਤੋਂ ਵਾਂਝੀ ਰਹੀ। ਬੱਚੇ ਦੀ ਚਾਹ ਵਿੱਚ ਇਹ ਜੋੜਾ ਭਾਰਤ ਆਇਆ, ਜਿਥੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਗਈ। ਇਸ ਤੋਂ ਬਾਅਦ ਜੋੜਾ ਪਾਕਿਸਤਾਨ ਜਾਣ ਲਈ ਇਥੇ ਅਟਾਰੀ ਬਾਰਡਰ ਪਹੁੰਚਿਆ ਤਾਂ ਦੋਹਾਂ ਨੇ ਜਾਂਦੇ ਹੋਏ ਭਾਰਤ ਮਾਂ ਦੀ ਜੈ ਦਾ ਨਾਅਰਾ ਲਗਾਇਆ। ਕੋਰੋਨਾ ਕਾਲ ਵਿੱਚ ਅਰਸ਼ ਚਾਵਲਾ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਬੇਟੇ ਨੂੰ ਜਨਮ ਦਿੱਤਾ। ਬੱਚੇ ਨੂੰ ਨਾਲ ਲੈ ਕੇ ਜੋੜਾ ਅਟਾਰੀ ਸਰਹੱਦ ਦੇ ਰਸਤੇ ਪਾਕਿਸਤਾਨ ਜਾਂਦੇ ਹੋਏ ਕਿਹਾ ਕਿ ’ਭਾਰਤ ਨੇ ਸਾਡੀ ਝੋਲੀ ਖਉਸ਼ੀਆਂ ਨਾਲ ਭਰ ਦਿੱਤੀ ਭਾਰਤ ਮਾਤਾ ਦੀ ਜੈ।’ ਬੇਟੇ ਨੂੰ ਗੋਦੀ ਵਿੱਚ ਦੁਲਾਰਦੇ ਹੋਏ ਨਰੇਸ਼ ਚਾਵਲਾ ਦੇ ਮੂੰਹ ’ਤੇ ਭਾਰਤ ਮਾਤਾ ਦੀ ਜੈ ਅਤੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।
ਉਨ੍ਹਾਂ ਦੱਸਿਆ ਕਿ 28 ਮਈ 2019 ਨੂੰ ਅਰਸ਼ ਚਾਵਲਾ ਤੇ ਨਰੇਸ਼ ਚਾਵਲਾ ਪਾਕਿਸਤਾਨ ਤੋਂ ਇੰਦੌਰ ਆਏ ਸਨ। ਉਨ੍ਹਾਂ ਨੇ ਪਾਕਿਸਤਾਨ ਵਿੱਚ ਬਹੁਤ ਇਲਾਜ ਕਰਵਾਇਆ ਪਰ ਵਿਆਹ ਦੇ ਕੱ ਵਿਰ੍ਹਿਆਂ ਬਾਅਦ ਵੀ ਉਨ੍ਹਾਂ ਦੇ ਔਲਾਦ ਨਹੀਂ ਹੋਈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਸਨ। ਉਨ੍ਹਾਂ ਨੇ ਭਾਰਤ ਦੇ ਇੰਦੌਰ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਇਥੇ ਆਉਣ ਲਈ ਕਿਹਾ। ਇਥੇ ਦੋਵਾਂ ਨੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਇਆ। ਜਿਥੇ ਡਾਕਟਰਾਂ ਦੀਆਂ ਦਵਾਈਆਂ ਤੇ ਜੋੜੇ ਦੀਆਂ ਦੁਆਵਾਂ ਨਾਲ ਕੋਰੋਨਾ ਕਾਲ ਵਿਈਚ 18 ਮਈ ਨੂੰ ਅਰਸ਼ ਚਾਵਲਾ ਨੇ ਪੁੱਤਰ ਨੂੰ ਜਨਮ ਦਿੱਤਾ। ਦੋਵੇਂ ਹੁਣ ਪਾਕਿਸਤਾਨ ਪਾਕਿਸਤਾਨ ਦੇ ਸਿੰਧ ਸੂਬੇ ਨੂੰ ਅਟਾਰੀ ਸਰਹੱਦ ਤੋਂ ਪਾਕਿਸਤਾਨ ਵਾਪਿਸ ਜਾ ਰਹੇ ਹੈ। ਆਸ਼ਾ ਅਤੇ ਉਸ ਦੇ ਪਤੀ ਨਰੇਸ਼ ਚਾਵਲਾ ਆਪਣੇ ਚਾਰ ਮਹੀਨਿਆਂ ਦੇ ਬੇਟੇ ਨੂੰ ਆਪਣੀ ਗੋਦੀ ਵਿੱਚ ਲਏ ਫੁੱਲੇ ਨਹੀਂ ਸਮਾ ਰਹੇ ਸਨ ਕਿਉਂਕਿ ਉਹ ਜਿਸ ਉਮੀਦ ਨਾਲ ਭਾਰਤ ਆਏ ਸਨ, ਉਹ ਪੂਰੀ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਇੰਦੌਰ ਦੇ ਇਕ ਰਿਸ਼ਤੇਦਾਰ ਦੇ ਘਰ ਠਹਿਰਨ ਨੂੰ ਮਨਜ਼ੂਰੀ ਦਿੱਤੀ ਅਤੇ ਵੀਜ਼ਾ ਦੀ ਮਿਆਦ ਵਧਾ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਭਾਰਤ ਸਰਕਾਰ ਨੇ ਸਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ। ਅਸੀਂ ਭਾਰਤ ਮਾਤਾ ਤੋਂ ਖੁਸ਼ੀਆਂ ਲੈ ਕੇ ਵਤਨ ਵਾਪਿਸ ਪਰਤ ਰਹੇ ਹਾਂ।