ਕਾਦੀਆਂ : ਸਰਹੱਦਾਂ ਤੋਂ ਪਾਰ ਦੇ ਪਿਆਰ ਦੀ ਅਖੀਰ ਜਿੱਤ ਹੋਈ ਤੇ ਭਾਰਤ ਸਰਕਾਰ ਨੇ ਫੇਸਬੁੱਕ ‘ਤੇ ਪੰਜਾਬੀ ਮੁੰਡੇ ਦੇ ਪਿਆਰ ‘ਚ ਪਈ ਕੁੜੀ ਦੀ ਗੁਹਾਰ ਨੂੰ ਮੰਨਦੇ ਹੋਏ ਉਸ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ।
ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੁਮਨ ਰੈਨੀਤਾਲ ਜੋਕਿ ਇੱਕ ਟੀਚਰ ਹੈ, ਫੇਸਬੁੱਕ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਨਾਲ ਚੈਟਿੰਗ ਹੋਈ। ਇਹ ਸਿਲਸਿਲਾ ਦੋਸਤੀ ਤੇ ਫਿਰ ਪਿਆਰ ਵਿੱਚ ਬਦਲ ਗਿਆ। ਇਹ ਦੋਵੇਂ ਇੱਕ-ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਦੋਵਾਂ ਦੇ ਪਰਿਵਾਰ ਵੀ ਰਾਜ਼ੀ ਸਨ ਪਰ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਰਕੇ ਮਾਮਲਾ ਅੱਧ ਵਿਚਕਾਰ ਲਟਕ ਗਿਆ।
ਸੁਮਨ ਨੇ ਫੇਸਬੁੱਕ ‘ਤੇ ਭਾਰਤ ਸਰਕਾਰ ਨੂੰ ਵੀਜ਼ਾ ਦੇਣ ਦੀ ਗੁਹਾਰ ਲਾਈ ਤਾਂਜੋ ਉਨ੍ਹਾਂ ਦਾ ਵਿਆਹ ਹੋ ਸਕੇ। ਅਖੀਰ ਭਾਰਤ ਸਰਕਾਰ ਨੇ ਉਸ ਨੂੰ ਭਾਰਤ ਪਰਿਵਾਰ ਸਣੇ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਿਤ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਨੇ ਆਪਣੀ ਸੁਮਨ ਤੋਂ ਇਲਾਵਾ ਉਸ ਦੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਭਾਰਤ ਦੇ ਵੀਜ਼ੇ ਲਈ ਸਪਾਂਸਰਸ਼ਿਪ ਭਿਜਵਾਈ।
ਇਹ ਵੀ ਪੜ੍ਹੋ : ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ
ਸਾਰੀ ਲੋੜੀਂਦੀ ਕਾਨੂੰਨੀ ਕਾਰਵਾਈ ਹੋਣ ਮਗਰੋਂ ਅੱਜ ਸੁਮਨ, ਉਸ ਦੇ ਮਾਪੇ ਤੇ ਰਿਸ਼ਤੇਦਾਰਾਂ ਨੂੰ ਭਾਰਤ ਸਰਕਾਰ ਨੇ ਭਾਰਤ ਆਉਣ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ।