ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਤੋਂ ਪਾਕਿਸਤਾਨੀ ਜਾਸੂਸ ਫੜਿਆ ਗਆ ਹੈ। ਮੁਲਜ਼ਮ ਕਪੂਰਥਲਾ ਦੇ ਕੈਂਟ ਇਲਾਕੇ ਵਿਚ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ ਤੇ ਨਾਲ ਹੀ ਪਾਕਿਸਤਾਨ ਲਈ ਜਾਸੂਸੀ ਵੀ ਕਰਦਾ ਸੀ। ਇਸ ਵੱਲੋਂ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜੀਆਂ ਜਾ ਰਹੀਆਂ ਸਨ ਤੇ ਉਹ ਕੈਂਟ ਇਲਾਕੇ ਵਿਚ ਫੋਟੋਆਂ ਖਿੱਚ ਕੇ ਪਾਕਿਸਤਾਨ ਨੂੰ ਭੇਜ ਰਿਹਾ ਸੀ।
ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਕੈਂਟ ਇਲਾਕੇ ਦੀਆਂ ਫੋਟੋਆਂ ਪਾਕਿਸਤਾਨ ਨੂੰ ਭੇਜੀਆਂ ਹਨ। ਕੋਤਵਾਲੀ ਪੁਲਿਸ ਸਟੇਸ਼ਨ ਵਿਚ ਵਿਅਕਤੀ ਖਿਲਾਫ FIR ਦਰਜ ਹੋ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਪਾਕਿਸਤਾਨ ਦੇ ਸੰਪਰਕ ਵਿਚ ਸੀ ਤੇ ਉਸ ਦੇ ਪਾਕਿਸਤਾਨ ਦੇ ਲੋਕਾਂ ਨਾਲ ਹੋਈਆਂ ਫੋਨ ‘ਤੇ ਗੱਲਬਾਤਾਂ ਦੇ ਵੇਰਵੇ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਤੋਂ ਪਹਿਲਾਂ ਕ੍ਰਿਸ਼ਨੂੰ ਤੋਂ ਹੋਵੇਗੀ ਪੁੱਛਗਿੱਛ, ਵੱਡੇ ਪੁਲਿਸ ਅਫਸਰਾਂ ਤੋਂ ਵੀ CBI ਕਰੇਗੀ ਸਵਾਲ-ਜਵਾਬ
ਜਾਂਚ ਵਿਚ ਕਈ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਨਿਊ ਆਰਮੀ ਕੈਂਟ ਵਿਚ ਸਫਾਈ ਕਰਮਚਾਰੀ ਵਜੋਂ ਉਕਤ ਵਿਅਕਤੀ ਕੰਮ ਕਰਦਾ ਸੀ ਤੇ ਹੁਣ ਉਸ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋ ਸਕਦੇ ਹਨ। ਦੋਸ਼ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨ ਵਿਚ ਕਈ ਹੋਰ ਵਿਅਕਤੀਆਂ ਦੇ ਸੰਪਰਕ ਵਿਚ ਸੀ ਤੇ ਉਨ੍ਹਾਂ ਦੇ ਇਸ਼ਾਰੇ ‘ਤੇ ਕੈਂਟ ਇਲਾਕੇ ਦੀਆਂ ਫੋਟੋਆਂ ਖਿੱਚ ਰਿਹਾ ਸੀ ਤੇ ਫੌਜ ਦੀ ਗੁਪਤ ਜਾਣਕਾਰੀ ਦੱਸ ਰਿਹਾ ਸੀ। ਫਿਲਹਾਲ ਉਸ ਦੇ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮੋਬਾਈਲ ਫੋਨ ਰਾਹੀਂ ਉਸ ਵੱਲੋਂ ਪਾਕਿਸਤਾਨ ਵਿਚ ਸੰਪਰਕ ਕੀਤਾ ਗਿਆ ਸੀ ਤੇ ਫੋਟੋਆਂ ਵੀ ਭੇਜੀਆਂ ਗਈਆਂ ਸਨ। ਹੋਰ ਲੋਕ ਜੋ ਇਸ ਵਿਅਕਤੀ ਦੇ ਸੰਪਰਕ ਵਿਚ ਸਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























