Panic spread after body : ਜਲੰਧਰ ਦੇ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਲਿੱਦੜਾਂ ਦੇ ਕੋਲ ਸੋਮਵਾਰ ਸ਼ਾਮ ਲਗਭਗ 7.30 ਵਜੇ ਸੜਕ ਕੰਢੇ ਲਾਸ਼ ਮਿਲਣ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਦੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਗਰਦਨ ਤੇਜ਼ਧਾਰ ਹਥਿਆਰਾਂ ਨਾਲ ਰੇਤੀ ਗਈ ਸੀ। ਇਸ ਸਮੇਂ ਦੌਰਾਨ ਸ਼ਹਿਰੀ ਅਤੇ ਦਿਹਾਤੀ ਦੀ ਪੁਲਿਸ ਲਗਭਗ 4 ਘੰਟੇ ਦੀ ਹੱਦਬੰਦੀ ਨੂੰ ਲੈ ਕੇ ਉਲਝੀ ਰਹੀ। ਅਖੀਰ ਰਾਤ ਸਾਢੇ 11.30 ਵਜੇ ਸ਼ਹਿਰੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਝ ਸਮਾਂ ਪਹਿਲਾਂ ਲਾਸ਼ ਨੂੰ ਕਤਲ ਕਰਕੇ ਸੁੱਟਿਆ ਗਿਆ ਸੀ। ਏਡੀਸੀਪੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ ਸ਼ਾਮ ਕਰੀਬ ਸਵਾ ਸੱਤ ਵਜੇ ਸਭ ਤੋਂ ਪਹਿਲਾਂ ਪੈਦਲ ਜਾ ਰਹੇ ਇੱਕ ਨੌਜਵਾਨ ਨੇ ਜਦੋਂ ਫੁੱਟਪਾਥ ਉੱਤੇ ਖੂਨ ਦੇ ਧੱਬੇ ਦੇਖੇ ਤਾਂ ਉਸਨੇ ਰੌਲਾ ਪਾਇਆ। ਸੂਚਨਾ ਮਿਲਣ ‘ਤੇ ਥਾਣਾ ਦੇ ਐਸਐਚਓ-ਰਾਜੇਸ਼ ਸ਼ਰਮਾ ਘਟਨ ਵਾਲੀ ਥਾਂ ‘ਤੇ ਪਹੁੰਚੇ। ਇਸ ਤੋਂ ਬਾਅਦ ਏਡੀਸੀਪੀ ਜਗਜੀਤ ਸਿੰਘ, ਹਰਪ੍ਰੀਤ ਸਿੰਘ ਬੈਨੀਪਾਲ, ਸੀਆਈਏ ਸਟਾਫ ਇੰਚਾਰਜ ਰਮਨਦੀਪ ਸਿੰਘ ਵੀ ਪਹੁੰਚੇ। ਐਸਐਚਪੀ ਦੇ ਡੀਐਸਪੀ ਸੁਖਪਾਲ ਸਿੰਘ ਰੰਧਾਵਾ ਅਤੇ ਐਸਐਚਓ ਮਕਸੂਦਾਂ ਕੰਵਰਜੀਤ ਸਿੰਘ ਬੱਲ ਮੌਕੇ ’ਤੇ ਪਹੁੰਚੇ।