ਲੁਧਿਆਣਾ ਦੇ ਸਾਹਨੇਵਾਲ ਥਾਣਾ ਅਧੀਨ ਪੈਂਦੇ ਕੰਗਣਵਾਲ ਚੌਕੀ ਦੇ ਰੁਦਰਾ ਕਾਲੋਨੀ ਖੇਤਰ ਵਿੱਚ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਪਲਾਟ ਵਿੱਚੋਂ ਬੰਦ ਬੋਰੀ ਵਿੱਚ ਲਾਸ਼ ਮਿਲੀ।
ਰਾਹਗੀਰਾਂ ਨੇ ਇਸ ਨੂੰ ਦੇਖਦਿਆਂ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ। ਸਾਹਨੇਵਾਲ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਬੋਰੀ ਖੋਲ੍ਹ ਕੇ ਵੇਖੀ ਤਾਂ ਉਸ ਵਿੱਚ ਇੱਕ ਜਵਾਨ ਲੜਕੀ ਦੀ ਲਾਸ਼ ਸੀ। ਜਦੋਂ ਪੁਲਿਸ ਨੇ ਲਾਸ਼ ਬਾਹਰ ਕੱਢੀ ਤਾਂ ਲੜਕੀ ਦੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ।
ਇਹ ਵੀ ਪੜ੍ਹੋ : ਵਿਦਿਆਰਥਣ ਨੂੰ ਥੱਪੜ ਮਾਰਨਾ ਪਿਆ ਮਹਿੰਗਾ- ਪ੍ਰਿੰਸਪੀਲ ਸਣੇ ਚਾਰ ਹੋਰ ਸਟਾਫ ਮੈਂਬਰਾਂ ਦਾ ਹੋਇਆ ਤਬਾਦਲਾ
ਇਸ ਦੇ ਨਾਲ ਹੀ ਮੂੰਹ ਅਤੇ ਪ੍ਰਾਈਵੇਟ ਪਾਰਟ ’ਤੇ ਤੇਜ਼ਾਬ ਪਾਇਆ ਹੋਇਆ ਹੈ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਕਿ ਕਿਸੇ ਨੇ ਬੜੀ ਹੀ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਇਥੇ ਸੁੱਟ ਦਿੱਤਾ।
ਲੜਕੀ ਦੀ ਲਾਸ਼ ਨਗਨ ਹਾਲਤ ਵਿੱਚ ਸੀ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।