ਅਜਨਾਲੇ ਤੋਂ ਪਿੰਡ ਕਿਆਮਪੁਰ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ਵੱਲੋ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ। ਪਤਨੀ ਲੜਾਈ-ਝਗੜੇ ਕਰਕੇ ਆਪਣੇ ਪੇਕੇ ਘਰ ਗਈ ਸੀ ਪਰ ਨੌਜਵਾਨ ਪਤਨੀ ਵਾਪਸ ਘਰ ਲਿਆਉਣਾ ਚਾਹੁੰਦਾ ਸੀ ਪਰ ਮਾਪੇ ਅਜਿਹਾ ਨਹੀਂ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਸਾਡੇ ਪੁੱਤ ਦਾ ਦੂਜਾ ਵਿਆਹ ਹੋਵੇ। ਇਸੇ ਦੇ ਚੱਲਦਿਆਂ ਮਾਪਿਆਂ ਵੱਲੋਂ ਪੁੱਤ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਸਿਮਰਜੰਗ ਵਜੋਂ ਹੋਈ ਹੈ। ਦੋਵਾਂ ਦਾ ਇਕ ਪੁੱਤਰ ਵੀ ਹੈ। ਹੁਣ ਇਸ ਮ੍ਰਿਤਕ ਨੌਜਵਾਨ ਦੀ ਪਤਨੀ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਸਿਮਰਜੰਗ ਦੇ ਮਾਪੇ ਉਸ ਦਾ ਦੂਜਾ ਵਿਆਹ ਕਰਨਾ ਚਾਹੁੰਦੇ ਸਨ ਜਦੋਂ ਕਿ ਮੇਰਾ ਪਤੀ ਮੈਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ। ਇਸੇ ਕਰਕੇ ਘਰ ਵਿਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਮੈਂ ਆਪਣੇ ਪੇਕੇ ਘਰ ਗਈ ਹੋਈ ਸੀ ਪਰ ਹੁਣ ਮਾਪਿਆਂ ਵੱਲੋਂ ਆਪਣੇ ਹੀ ਪੁੱਤ ਸਿਮਰਜੰਗ ਦਾ ਕਤਲ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























