ਪੰਜਾਬ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੇੜਕਾ ਅਜੇ ਵੀ ਜਾਰੀ ਹੈ। ਹਾਲਾਂਕਿ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਇਹ ਮਤਭੇਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਲਹਾਲ ਇਹ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ। ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਇੱਕ ਵਾਰ ਫਿਰ ਕੈਪਟਨ ‘ਤੇ ਨਿਸ਼ਾਨੇ ਵਿੰਨ੍ਹੇ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਕਮੇਟੀ ਦੇ ਸਾਹਮਣੇ ਪੇਸ਼ ਹੋਏ ਹਨ। ਉਸ ਤੋਂ ਬਾਅਦ ਡੋਜ਼ੀਅਰ ਦੀਆਂ ਖ਼ਬਰਾਂ ਆ ਰਹੀਆਂ ਹਨ। ਮੁੱਖ ਮੰਤਰੀ ਦੱਸਣ ਕਿ ਜਿਹੜਾ ਡੋਜ਼ੀਅਰ ਭੇਜਿਆ ਗਿਆ ਹੈ, ਉਸ ਵਿੱਚ ਭ੍ਰਿਸ਼ਟ ਮੰਤਰੀ ਕੌਣ ਹੈ? ਇਕ ਮੰਤਰੀ ਜੋ ਜ਼ਮੀਨ ਦਾ ਮੁਆਵਜ਼ਾ ਦੋ ਵਾਰ ਲੈ ਗਿਆ, ਉਨ੍ਹਾਂ ਨੂੰ ਕਦੋਂ ਤੱਕ ਬਚਾ ਲੈਣਗੇ।
ਜੇਕਰ ਕੈਪਟਨ ਡੋਜ਼ੀਅਰ ਦੇ ਕੇ ਆਏ ਹਨ, ਤਾਂ ਕੈਪਟਨ ਦੱਸਣ ਕਿ ਉਹ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ। ਵਿਧਾਇਕ ਨੇ ਅੱਗੇ ਕਿਹਾ ਕਿ ਮੇਰੇ ਕੋਲ 35 ਕਰੋੜ 35 ਲੱਖ ਰੁਪਏ ਦਾ ਇਰੀਗੇਸ਼ਨ ਮਾਮਲਾ ਹੈ। ਉਸ ਤੋਂ ਬਾਅਦ ਸੁਰਿੰਦਰ ਪਾਲ ਪਹਿਲਵਾਨ ਖਿਲਾਫ 1200 ਕਰੋੜ ਦਾ ਕੇਸ ਦਰਜ ਕੀਤਾ ਗਿਆ, ਕੀ ਇਹ ਪੈਸਾ ਇੱਹ ਇਕੱਲਾ ਬੰਦਾ ਖਾ ਗਿਆ?
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਆਪਕਾਂ ਨਾਲ ਕਰਨਗੇ ਗੱਲਬਾਤ
ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਉਹ 40 ਵਿਧਾਇਕਾਂ ਖ਼ਿਲਾਫ਼ ਡੋਜ਼ੀਅਰ ਦੇ ਕੇ ਆਏ ਹਨ ਹੈ, ਤਾਂ ਕੌਣ ਉਸ ਵਿਰੁੱਧ ਕਾਰਵਾਈ ਕਰਨ ਤੋਂ ਰੋਕਦਾ ਹੈ। ਕੀ ਕੋਈ ਮੁੱਖ ਮੰਤਰੀ ਵੀ ਅਜਿਹਾ ਕੰਮ ਕਰਦੇ ਹਨ ਕਿ ਅਸੀਂ ਉਸ ਮੰਤਰੀ ਨੂੰ ਕਿਵੇਂ ਬਚਾਵਾਂਗੇ ਜਿਸਨੇ ਦੋ ਵਾਰ ਮੁਆਵਜ਼ਾ ਲਿਆ, ਜਦੋਂਕਿ ਸਾਰੀ ਰਿਪੋਰਟ ਸਾਰਿਆਂ ਦੇ ਸਾਹਮਣੇ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਸਰਕਾਰ ਕੌਣ ਚਲਾ ਰਿਹਾ ਹੈ।
ਇਸ ਦੌਰਾਨ ਪੰਜਾਬ ਵਿੱਚ ਪੋਸਟਰ ਲਗਾਉਣ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਬੱਚਿਆਂ ਦੀ ਲੜਾਈ ਨਹੀਂ, ਇਨ੍ਹਾਂ ਪੋਸਟਰਾਂ ਨਾਲ ਕੀ ਹੋਵੇਗਾ। ਜਿਹੜਾ ਵੀ ਭ੍ਰਿਸ਼ਟਾਚਾਰੀ ਹੈ ਉਸ ਵਿਰੁੱਧ ਕਾਰਵਾਈ ਕਰੋ ਮੈਂ ਹਮੇਸ਼ਾ ਸਿਸਟਮ ਬਾਰੇ ਗੱਲ ਕਰਦਾ ਹਾਂ।