ਮਾਨ ਸਰਕਾਰ ਦੀ ਵੱਡੀ ਕਾਮਯਾਬੀ ਹੈ ਕਿ ਜੋ BBMB ਦੇ ਨਾਪਾਕ ਇਰਾਦੇ ਸੀ ਤੇ ਪਿਛਲੇ ਦਿਨੀਂ ਜਿਵੇਂ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ, ਇਲਾਕਾ ਨਿਵਾਸੀਆਂ ਤੇ ਅਫਸਰਾਂ ਨੇ ਵੀ ਪੂਰਾ ਸਾਥ ਦਿੱਤਾ। ਇਸ ਤੋਂ ਘਬਰਾ ਕੇ ਕੇਂਦਰ ਦੀ ਸਾਜਿਸ਼ ਸੀ ਕਿ ਇਥੇ CISF ਲਗਾ ਦਿੱਤੀ ਜਾਵੇ। ਪਿਛਲੀਆਂ ਸਰਕਾਰਾਂ ਨੇ ਦਸੰਬਰ 2021 ਵਿਚ ਕਾਂਗਰਸ ਸਰਕਾਰ ਨੇ ਮਤਾ ਪਾਸ ਦਿੱਤਾ ਸੀ ਕਿ BBMB ਵਿਚ CISF ਲਗਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ‘ਪੰਜਾਬ ‘ਚ 3083 ਮਾਡਰਨ ਗਰਾਊਂਡ ਬਣਨਗੇ, ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ ਦੇਣਗੇ ਕੋਚਿੰਗ’ : CM ਮਾਨ
ਪਰ ਸਾਡੀ ਸਰਕਾਰ ਵਿਧਾਨ ਸਭਾ ਵਿਚ ਇਕ ਸੋਧ ਲੈ ਕੇ ਆਏ ਜਿਸ ਵਿਚ ਕਿਹਾ ਗਿਆ ਕਿ BBMB ਨੂੰ ਕੋਈ ਅਧਿਕਾਰ ਨਹੀਂ CISF ਲਗਾਉਣ ਦਾ ਕਿਉਂਕਿ ਪੰਜਾਬ ਪੁਲਿਸ ਇਸ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਇਸ ਡੈਮ ਦੀ ਸੁਰੱਖਿਆ ਕਰ ਰਹੀ ਹੈ। ਬਹੁਤ ਔਖੇ ਸਮੇਂ ਵਿਚ ਵੀ ਇਸ ਦੀ ਸੁਰੱਖਿਆ ਪੰਜਾਬ ਪੁਲਿਸ ਨੇ ਹੀ ਕੀਤੀ ਹੈ। ਉਸ ਦਾ ਨਤੀਜਾ ਹੈ ਕਿ BBMB ਨੇ CISF ਲਗਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ।
ਵੀਡੀਓ ਲਈ ਕਲਿੱਕ ਕਰੋ -:
























