ਪਠਾਨਕੋਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਦੱਸਿਆ ਕਿ ਪਠਾਨਕੋਟ ਦੇ ਨਵੇਂ SSP IPS ਸੁਹੇਲ ਕਾਸਿਮ ਦੇ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਕਰਕੇ ਸੂਬੇ ਵਿਚ ਚੋਣ ਜ਼ਾਬਤਾ ਲੱਗਾ ਹੋਇਆ ਹੈ, ਇਸ ਲਈ ਪੁਲਿਸ ਨੂੰ ਪੂਰੀ ਤਰ੍ਹਾਂ ਤੋਂ ਮੁਸਤੈਦ ਹੋਣ ਦੀ ਲੋੜ ਹੈ ਤਾਂ ਜੋ ਇਲਾਕੇ ਵਿਚ ਕੋਈ ਵੀ ਕ੍ਰਿਮੀਨਲ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਇਸੇ ਤਹਿਤ ਪੁਲਿਸ ਵੱਲੋਂ ਇਲਾਕੇ ਵਿਚ ਪੂਰੀ ਮੁਸਤੈਦੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।
ਪੁਲਿਸ ਟੀਮ ਵੱਲੋਂ 3 ਲੜਕੇ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਉਤੇ ਕੇਸ ਦਰਜ ਕੀਤਾ ਗਿਆ। ਅੱਗੇ ਜਾਂਚ ਕੀਤੀ ਗਈ ਤੇ ਫੜੇ ਗਏ ਚੋਰਾਂ ਕੋਲੋਂ 12 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਬਾਈਕਾਂ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ ਹਨ। ਚੋਰ ਦਾ ਇਹ ਇਕ ਗੈਂਗ ਸੀ ਜਿਸ ਨੂੰ ਇੰਟਰ ਸਟੇਟ ਆਪ੍ਰੇਟ ਕਰ ਰਿਹਾ ਸੀ। ਪਠਾਨਕੋਟ ਤੋਂ ਗੁਰਦਾਸਪੁਰ, ਗੁਰਦਾਸਪੁਰ ਤੋਂ ਬਟਾਲਾ ਤੇ ਬਟਾਲੇ ਤੋਂ ਹੋਰ ਕਈ ਥਾਵਾਂ ‘ਤੇ ਬਾਈਕਸ ਚੋਰੀ ਕਰ ਰਹੇ ਸੀ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਮੈਰੀਲੈਂਡ ‘ਚ ਜਹਾਜ਼ ਟਕਰਾਉਣ ਨਾਲ ਡਿੱਗਿਆ ਬ੍ਰਿਜ, 2 ਲੋਕਾਂ ਦਾ ਕੀਤਾ ਗਿਆ ਰੈਸਕਿਊ, 7 ਲਾਪਤਾ
ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਵੀ ਜੇਕਰ ਕੋਈ ਵੀ ਕ੍ਰਿਮੀਨਲ ਅਜਿਹੀ ਕਿਸੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।