ਮਾਡਲ ਟਾਊਨ ਫੇਸ-1 ਵਿਚ ਪਲਾਟ ਖਰੀਦ ਕੇ ਪੰਜਾਬ ਸਰਕਾਰ ਨੂੰ ਲਗਭਗ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਣੇ ਪੀਸੀਐੱਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰਨਗੇ।
ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮਨਪ੍ਰੀਤ ਬਾਦਲ 1-2 ਦਿਨ ਵਿਚ ਹਾਈਕੋਰਟ ਵਿਚ ਆਪਣੀ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰਣਗੇ। ਵਿਜੀਲੈਂਸ ਟੀਮ ਨੇ ਮਨਪ੍ਰੀਤ ਬਾਦਲ ਸਣੇ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਬੀਡੀਏ ਦੇ ਅਸਟੇਟ ਅਧਿਕਾਰੀ ਪੰਕਜ ਕਾਲੀਆ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਟੀਮਾਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਵੀ ਕਰ ਰਹੀ ਹੈ ਪਰ 14 ਦਿਨ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਇਹ ਵੀ ਪੜ੍ਹੋ : ਪਲਾਸਟਿਕ ਸਰਜਰੀ ਨੇ ਲਈ ਐਕਟ੍ਰੈਸ ਜੈਕਲਿਨ ਕੈਰੀਰੀ ਦੀ ਜਾਨ, 48 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੂਜੇ ਪਾਸੇ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਕਰਨ ਲਈ ਵਿਜੀਲੈਂਸ ਟੀਮ ਉਨ੍ਹਾਂ ਦੇ ਨਜ਼ਦੀਕੀ ਲੋਕਾਂ ‘ਤੇ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਵਿਜੀਲੈਂਸ ਟੀਮ ਨੇ ਮਨਪ੍ਰੀਤ ਬਾਦਲ ਦੇ ਗੰਨਮੈਨ ਰਹੇ ਗੁਰਤੇਜ ਸਿੰਘ ‘ਤੇ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੀ ਸਭ ਤੋਂ ਮਹਿੰਗੀ ਕਾਲੋਨੀ ਗ੍ਰੀਮ ਸਿਟੀ ਵਿਚ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਕੋਠੀ ‘ਤੇ ਦਬਿਸ਼ ਵੀ ਦਿੱਤੀ ਸੀ ਪਰ ਉਹ ਪਹਿਲਾਂ ਕੋਠੀ ਨੂੰ ਤਾਲਾ ਲਗਾ ਕੇ ਫਰਾਰ ਹੋ ਚੁੱਕਾ ਸੀ। ਇਸ ਦੇ ਚੱਲਦੇ ਉਹ ਵੀ ਅਜੇ ਫਰਾਰ ਹੈ।