ਲੁਧਿਆਣਾ : ਜੂਨ ਦੇ ਅਖੀਰਲੇ ਹਫ਼ਤੇ ਵਿਚ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਗਰਮੀ ਅਤੇ ਨਮੀ ਵਿੱਚ ਵਾਧੇ ਕਾਰਨ ਲੋਕਾਂ ਦਾ ਪਸੀਨੇ ਨਾਲ ਬੁਰਾ ਹਾਲ ਹੈ। ਪੱਖ, ਕੂਲਰ ਤਾਂ ਛੱਡੋ, ਏਸੀ ਦੀ ਹਵਾ ਨਾਲ ਵੀ ਲੋਕਾਂ ਦੀ ਬਚੈਨੀ ਘੱਟ ਨਹੀਂ ਹੋ ਰਹੀ ਹੈ। ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਸਿਖਰ ‘ਤੇ ਹੈ।
ਇੰਡੀਆ ਮੈਟਰੋਲੋਜੀਕਲ ਵਿਭਾਗ, ਚੰਡੀਗੜ੍ਹ ਦੇ ਅਨੁਸਾਰ ਅੱਜ ਅਤੇ ਕੱਲ੍ਹ ਦੋ ਦਿਨਾਂ ਤੱਕ ਤੇਜ਼ ਧੁੱਪ ਰਹੇਗੀ, ਪਰ ਮੌਸਮ ਪਰਸੋਂ ਤੋਂ ਮਤਲਬ ਦੋ ਜੁਲਾਈ ਤੋਂ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਾਨਸੂਨ ਖੂਬ ਵਰ੍ਹੇਗਾ। ਵਿਭਾਗ ਦੀ ਭਵਿੱਖਬਾਣੀ ਅਨੁਸਾਰ 1 ਜੁਲਾਈ ਦੀ ਸ਼ਾਮ ਤੋਂ ਪੰਜਾਬ ਵਿੱਚ ਬੱਦਲ ਬਣਨਗੇ। ਉਸ ਤੋਂ ਬਾਅਦ ਅਗਲੇ ਦਿਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਪਟਿਆਲਾ, ਆਨੰਦਪੁਰ ਸਾਹਿਬ, ਚੰਡੀਗੜ੍ਹ ਅਤੇ ਬਠਿੰਡਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ
ਕਈ ਜਿਲ੍ਹਿਆਂ ਵਿੱਚ ਤੂਫਾਨ ਆ ਸਕਦੀ ਹੈ ਜਦੋਂਕਿ ਕੁਝ ਜਿਲ੍ਹਿਆਂ ਵਿੱਚ ਸਿਰਫ ਬੱਦਲਵਾਈ ਹੋ ਸਕਦੀ ਹੈ। ਉਥੇ ਹੀ 3 ਜੁਲਾਈ ਨੂੰ ਮੌਸਮ ਦਾ ਮਿਜਾਜ਼ ਇਕੋ ਜਿਹਾ ਰਹੇਗਾ। 4 ਜੁਲਾਈ ਨੂੰ ਬੱਦਲਵਾਈ ਰਹੇਗੀ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਬੱਦਲ ਅਤੇ ਮੀਂਹ ਪੈਣ ਕਾਰਨ ਤਾਪਮਾਨ ਘੱਟ ਜਾਵੇਗਾ।