ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਜੰਤਰ-ਮੰਤਰ ‘ਤੇ ਆਯੋਜਿਤ ਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਆਸਤ ਬਦਲਣ ਵਿਚ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਖੜ੍ਹੀ ਹੈ। 2027 ਵਿਚ ਪੰਜਾਬ ਦੀ ਜਨਤਾ ‘ਆਪ’ ਨੂੰ 100 ਸੀਟਾਂ ਦਾ ਤੋਹਫਾ ਦੇਵੇਗੀ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਪੂਰੀ ਆਮ ਆਦਮੀ ਪਾਰਟੀ ਚੱਟਾਨ ਦੀ ਤਰ੍ਹਾਂ ਡਟ ਕੇ ਦੇਸ਼ ਦੀ ਲੜਾਈ ਲੜ ਰਹੀ ਹੈ।
ਜੰਤਰ-ਮੰਤਰ ‘ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਆਯੋਜਿਤ ਰੈਲੀ ਨੂੰ ਵਰਚੂਅਲੀ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਦੁੱਗਣੀ-ਚੌਗਣੀ ਤਾਕਤ ਨਾਲ ਉਭਰਦੀ ਹੈ। ਅੱਜ ਪੂਰੇ ਦੇਸ਼ ਨੂੰ ਇਹ ਦੱਸਣ ਦਾ ਮੌਕਾ ਮਿਲਿਆ ਹੈ ਕਿ ਸੱਚ ਹਮੇਸ਼ਾ ਸੱਚ ਹੀ ਹੁੰਦਾ ਹੈ।ਭਗਵੰਤ ਮਾਨ ਨੇ ਕਿਹਾ ਕਿ ਸੱਚ ਬਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਸ ਨੂੰ ਇਕ ਵਾਰ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਕਿ ਝੂਠ ਬੋਲਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਪੈਂਦਾ ਹੈ ਕਿ ਪਿਛਲੀ ਵਾਰ ਕੀ ਕਿਹਾ ਸੀ।
CM ਮਾਨ ਨੇ ਉਸ ਮੁਸ਼ਕਲ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਪਾਰਟੀ ਦੇ ਚੋਟੀ ਦੇ 5 ਨੇਤਾ ਜੇਲ੍ਹ ਵਿਚ ਸਨ ਉਦੋਂ ਜਲੰਧਰ ਵਿਚ ਜ਼ਿਮਨੀ ਚੋਣਾਂ ਸਨ। ਫੈਸਲਾ ਲੈਣ ਵਾਲੀ ਕੋਈ ਅਥਾਰਟੀ ਬਾਹਰ ਨਹੀਂ ਸੀ। ਅਜਿਹੇ ਵਿਚ ਅਸੀਂ ਆਪਣੀ ਬੈਕਅੱਪ ਟੀਮ ਦੇ ਨਾਲ ਮਿਲ ਕੇ ਕੰਮ ਚਲਾਇਆ। ਜੇਲ੍ਹ ਵਿਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਮਿਲੇ ਮਾਰਗਦਰਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੇ ਸਾਨੂੰ ਹਿੰਮਤ ਦਿੱਤੀ ਸੀ ਕਿ ਭਗਵਾਨ ਸਾਥ ਦੇਵੇਗਾ, ਲੋਕਾਂ ਦੇ ਦਰਵਾਜ਼ੇ ਖੜਕਾਓ। ਇਸ ਦੇ ਬਾਅਦ ਅਸੀਂ ਜਲੰਧਰ ਜ਼ਿਮਨੀ ਚੋਣ ਤੇ ਦੂਜੀ ਸਾਂਸਦ ਸੀਟ ਵੀ ਵੱਡੇ ਫਰਕ ਨਾਲ ਜਿੱਤੀ ਜਿਸ ਨਾਲ ਸਾਡਾ ਹੌਸਲਾ ਹੋਰ ਵਧਿਆ।
ਇਹ ਵੀ ਪੜ੍ਹੋ : ਜਲੰਧਰ : ਹਸਪਤਾਲ ‘ਚ ਫਾਇਰਿੰਗ ਮਾਮਲੇ ‘ਚ ACP-SHO ਸਸਪੈਂਡ, ਲਾਪਰਵਾਹੀ ਦੇ ਚੱਲਦਿਆਂ ਲਿਆ ਗਿਆ ਐਕਸ਼ਨ
ਉਨ੍ਹਾਂ ਕਿਹਾ ਕਿ ਅੱਜ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਵੀ ਜੇਲ੍ਹ ਤੋਂ ਇਹੀ ਸੰਦੇਸ਼ ਦਿੱਤਾ ਸੀ ਕਿ ਝੁਕਣਾ ਨਹੀਂ ਹੈ। ਆਮ ਆਦਮੀ ਪਾਰਟੀ ਹੁਣ ਹੋਰ ਵੱਡੀ ਹੋ ਕੇ ਉਭਰੇਗੀ। ਆਮ ਆਦਮੀ ਪਾਰਟੀ ਇਕ ਰਾਸ਼ਟਰੀ ਪਾਰਟੀ ਬਣ ਕੇ ਉਭਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਦਾਲਤ ਦਾ ਫੈਸਲਾ ਆਇਆ ਤਾਂ ਲੋਕ ਮੈਨੂੰ ਵਧਾਈ ਦਿੰਦੇ ਹੋਏ ਕਹਿ ਰਹੇ ਹਨ ਕਿ ਹੁਣ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਰੋਕ ਸਕਦਾ।
ਵੀਡੀਓ ਲਈ ਕਲਿੱਕ ਕਰੋ -:
























