Permission granted for arrival : ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਜਾਣ ਵਾਲੀਆਂ ਵੱਖ ਵੱਖ ਏਅਰਲਾਇੰਸ/ ਚਾਰਟਰਾਂ / ਹੋਰ ਅਪਰੇਟਰਾਂ ਵੱਲੋਂ ਮੁਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਉਡਾਨ ਭਰਨ ਦੀ ਮੰਗੀ ਗਈ ਇਜਾਜ਼ਤ ਦੇ ਮੱਦੇਨਜ਼ਰ ਪੰਜਾਬ ਡਾਇਰੈਕਟੋਰੇਟ ਸਿਵਲ ਐਵੇਈਸ਼ਨ ਵੱਲੋਂ ਕੁਝ ਸ਼ਰਤਾਂ ਸਹਿਤ ਆਗਮਨ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਿਸੇ ਵੀ ਹਵਾਈ ਅੱਡੇ ਤੇ ਦਿਨ ਵਿਚ ਸਿਰਫ 2 ਉਡਾਣਾਂ ਹੀ ਹੋਣਗੀਆਂ। ਅਸਾਧਾਰਣ ਹਾਲਤਾਂ ਵਿੱਚ, ਵਧੇਰੇ ਉਡਾਣਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਏਅਲਾਈਨਾਂ ਹਰਿਆਣਾ, ਚੰਡੀਗੜ੍ਹ ਅਤੇ ਐਚ.ਪੀ ਵਰਗੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਲਿਜਾਣ ਵਾਲੀਆਂ ਉਡਾਣਾਂ ਮੁਹਾਲੀ ਵਿਖੇ ਉਤਰ ਸਕਦੀਆਂ ਹਨ, ਜਦੋਂਕਿ ਜੰਮੂ-ਕਸ਼ਮੀਰ ਅਤੇ ਐਚ.ਪੀ ਦੇ ਯਾਤਰੀ ਅੰਮ੍ਰਿਤਸਰ ਪਹੁੰਚ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਨ ਅਤੇ ਆਉਣ ਵਾਲੇ ਯਾਤਰੀਆਂ ਨੂੰ ਸੰਭਾਲਣ ਦੀ ਯੋਗਤਾ ਅਤੇ ਸਹੀ ਸੰਸਥਾਗਤ ਕੁਆਰੰਟੀਨ ਨੂੰ ਯਕੀਨੀ ਬਣਾਉਣ ਤੋਂ ਬਾਅਦ, ਉਡਾਣਾਂ ਦੀ ਆਮਦ ਦਾ ਵੱਖੋ ਵੱਖ ਸਮਾਂ ਤੈਅ ਕੀਤਾ ਸਕਦਾ ਹੈ।
ਇਜਾਜ਼ਤ ਲੈਣ ਲਈ ਸਬੰਧਤ ਰਾਜ ਸਰਕਾਰਾਂ ਆਪਣੇ ਨੋਡਲ ਅਫਸਰਾਂ ਨੂੰ ਨਾਮਜ਼ਦ ਕਰ ਸਕਦੀਆਂ ਹਨ। ਨੋਡਲ ਅਫਸਰਾਂ ਦੇ ਨਾਮ ਅਤੇ ਸੰਪਰਕ ਵੇਰਵਿਆਂ ਦੀ ਜਾਣਕਾਰੀ ਈਮੇਲ ਦੁਆਰਾ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਦੇ ਦਫਤਰ ਨੂੰ ਦਿੱਤੀ ਜਾ ਸਕਦੀ ਹੈ। ਏਅਰਲਾਈਨਾਂ / ਚਾਰਟਰ / ਕੋਈ ਹੋਰ ਆਪ੍ਰੇਟਰ ਆਗਿਆ ਪ੍ਰਾਪਤ ਕਰਨ ਵੇਲੇ ਇਹ ਫਲਾਈਟ ਵਿੱਚ ਇਕੋ ਸੂਬੇ ਦੇ ਯਾਤਰੀ ਹੋਣ ਨੂੰ ਯਕੀਨੀ ਬਣਾਉਣਗੇ ਅਤੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਦੇ ਦਫਤਰ ਤੋਂ ਇਜਾਜ਼ਤ ਲੈਣਗੇ। ਫਲਾਈਟ ਵਿਚ ਕਿਸੇ ਹੋਰ ਰਾਜ ਦੇ ਯਾਤਰੀ ਹੋਣ ’ਤੇ ਦਫਤਰ ’ਚ ਅਰਜ਼ੀ ਦੇਣ ਤੋਂ ਪਹਿਲਾਂ, ਉਹ ਸਬੰਧਤ ਰਾਜ ਦੇ ਨੋਡਲ ਅਧਿਕਾਰੀ ਤੋਂ ਇਜਾਜ਼ਤ / ਐਨ.ਓ.ਸੀ ਲੈਣਗੇ.)। ਉਡਾਨ ਭਰਨ ਦੀ ਮਿਤੀ ਤੋਂ ਘੱਟੋ ਘੱਟ 2 ਦਿਨ ਪਹਿਲਾਂ ਆਗਿਆ ਦਿੱਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ, ਸਾਰੇ ਯਾਤਰੀਆਂ ਨੂੰ ਬੋਰਡਿੰਗ / ਬੁਕਿੰਗ ਤੋਂ ਪਹਿਲਾਂ ਸਬੰਧਤ ਰਾਜ ਦੀਆਂ ਕੁਆਰੰਟੀਨ ਜ਼ਰੂਰਤਾਂ ਤੋਂ ਜਾਣੂ ਕਰਾਇਆ ਜਾਣਾ ਚਾਹੀਦਾ ਹੈ। ਪੰਜਾਬ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਮੋਬਾਈਲਾਂ ’ਚ ਕੋਵਾ ਐਪ ਹੋਣਾ ਲਾਜ਼ਮੀ ਹੋਵੇਗਾ ਅਤੇ ਐਪ ‘ਤੇ ਆਪਣੇ ਮੰਜ਼ਿਲ ਜ਼ਿਲ੍ਹਿਆਂ ਵਿੱਚ ਆਪਣੀ ਸੰਸਥਾਗਤ ਕੁਆਰੰਟੀਨ ਲਈ ਹੋਟਲਾਂ ਵਿੱਚ ਪਹਿਲਾਂ ਤੋਂ ਬੁਕਿੰਗ ਕਰਵਾਉਣੀਆਂ ਯਕੀਨੀ ਪਣਾਈ ਜਾਵੇਗੀ, ਜਿਥੇ ਉਨ੍ਹਾਂ ਨੂੰ 7 ਦਿਨ ਤੱਕ ਸੰਸਥਾਗਤ ਅਤੇ ਉਸ ਤੋਂ ਬਾਅਦ 7 ਦਿਨਾਂ ਲਈ ਆਪਣੇ ਘਰਾਂ ਵਿੱਚ ਕੁਆਰੰਟੀਨ ਹੋਣਾ ਪਏਗਾ।