ਜਲਾਲਾਬਾਦ ਦੇ ਇਕ ਸ਼ਖਸ ‘ਤੇ ਕਿਸਮਤ ਉਦੋਂ ਮੇਹਰਬਾਨ ਹੋ ਗਈ ਜਦੋਂ ਉਸ ਦੀ ਇਕੋ ਮਹੀਨੇ ਵਿਚ ਇਕ ਵਾਰ ਨਹੀਂ ਸਗੋਂ ਦੋ ਵਾਰ ਲਾਟਰੀ ਨਿਕਲ ਗਈ। ਭਾਵੇਂ ਲਾਟਰੀ ਵਿਚ ਨਿਕਲਣ ਵਾਲੀ ਰਕਮ ਇੰਨੀ ਜ਼ਿਆਦਾ ਤਾਂ ਨਹੀਂ ਸੀ ਪਰ ਕਹਿੰਦੇ ਨੇ ਨਾ ਬੂੰਦ-ਬੂੰਦ ਨਾਲ ਸਾਗਰ ਭਰ ਜਾਂਦਾ ਹੈ। ਪਹਿਲੀ ਵਾਰ 25 ਤਰੀਕ ਨੂੰ ਅਤੇ ਦੂਸਰੀ ਵਾਰ 28 ਤਰੀਕ ਨੂੰ ਸ਼ਖਸ ਦੀ ਲਾਟਰੀ ਨਿਕਲੀ। ਦੋ ਵਾਰੀ ਵਿਚ ਉਸ ਦਾ 45 45 ਹਜਾਰ ਦਾ ਇਨਾਮ ਨਿਕਲਿਆ।
ਜਾਣਕਾਰੀ ਮੁਤਾਬਿਕ ਸ਼ਖਸ ਆਪਣੀ ਬੱਚੀ ਦੇ ਨਾਲ ਦੁਕਾਨ ਤੇ ਚਾਕਲੇਟ ਖਰੀਦਣ ਗਿਆ ਤਾਂ ਬੱਚੀ ਨੇ ਲਾਟਰੀ ਦੀ ਟਿਕਟ ਚੁੱਕੀ ਲਈ। ਪਿਤਾ ਨੇ ਬੱਚੀ ਦੀ ਚੱਕੀ ਹੋਈ ਟਿਕਟ ਰੱਖ ਲਈ ਅਤੇ ਉਸਦੇ ਵਿੱਚੋਂ ਇਨਾਮ ਨਿਕਲਿਆ ਜਦ ਉਹ ਇਨਾਮ ਦੀ ਰਾਸ਼ੀ ਲੈਣ ਆਇਆ ਤਾਂ ਇੱਕ ਹੋਰ ਟਿਕਟ ਲੈਣ ਲਈ ਅਗਲੇ ਹੀ ਦਿਨ ਉਸਦੇ ਵਿੱਚੋਂ ਵੀ ਇਨਾਮ ਨਿਕਲਿਆ। ਕੁੱਲ ਦੋ ਵਾਰੀ ਚ 45-45 ਹਜ਼ਾਰ ਦੇ ਇਨਾਮ ਲੱਗੇ ਹਨ ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਬੈਠਕ ਦੀ ਬਦਲੀ ਤਰੀਕ, ਹੁਣ 10 ਫਰਵਰੀ ਨੂੰ ਹੋਵੇਗੀ ਸਾਲ 2025 ਦੀ ਪਹਿਲੀ ਮੀਟਿੰਗ
ਲਾਟਰੀ ਵਿਜੇਤਾ ਆਪਣੀ ਪਛਾਣ ਨਹੀਂ ਦਸਣਾ ਚਾਹੁੰਦਾ ਕਿਉਂਕਿ ਉਸ ਦੇ ਸਿਰ ‘ਤੇ ਕਰਜ਼ਾ ਹੈ। ਉਸ ਦਾ ਕਹਿਣਾ ਕਿ ਹੁਣ ਉਹ ਇਹ ਪੈਸੇ ਆਪਣੇ ਬੱਚੇ ਦੀ ਪਰਵਰਿਸ਼ ਤੇ ਖਰਚ ਕਰੇਗਾ ਅਤੇ ਉਸਦੀ ਚੰਗੀ ਪੜ੍ਹਾਈ ਕਰਵਾਏਗਾ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)