ਜਦੋਂ ਵੀ ਗੱਡੀ ਚਲਾਉਂਦੇ ਹੋ ਤਾਂ ਸਾਨੂੰ ਸੜਕ ਤੇ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਡੀ ਗੱਡੀ ਦਾ ਚਾਲਾਨ ਕੱਟ ਸਕਦਾ ਹੈ। ਇਸ ਵਿਚ ਕਈ ਨਿਯਮ ਹੁੰਦੇ ਹਨ ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ।
ਇਸੇ ਤਹਿਤ ਦਿੱਲੀ ਵਿਚ ਅੱਜ ਤੋਂ ਪ੍ਰਦੂਸ਼ਣ ਸਰਟੀਫਿਕੇਟ ਲਾਜ਼ਮੀ ਕੀਤਾ ਗਿਆਹੈ। ਜੇਕਰ ਤੁਹਾਡੀ ਗੱਡੀ ਦਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੈ ਤਾਂ ਤੁਹਾਨੂੰ ਦਿੱਲੀ ਵਿਚ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਸ ਨੂੰ ਲੈ ਕੇ ਸਰਕਾਰ ਨੇ ਨਾ ਸਿਰਫ ਨਿਯਮ ਜਾਰੀ ਕੀਤਾ ਹੈ ਸਗੋਂ ਇਸ ਦਾ ਸਖਤੀ ਨਾਲ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ। ਇਸ ਲਈ ਜੇਕਰ ਤੁਹਾਡੀ ਗੱਡੀ ਦਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਇਸ ਨੂੰ ਤੁਰੰਤ ਕਰਵਾ ਲਓ।
ਦਰਅਸਲ ਜੇਕਰ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਜਾਂ ਦਿੱਲੀ ਵਿਚ ਆਪਣੀ ਗੱਡੀ ਲੈ ਕੇ ਆਉਂਦੇ ਹੋ ਤਾਂ ਤੁਸੀਂ ਦਿੱਲੀ ਦੇ ਪੈਟਰੋਲ ਪੰਪ ਤੋਂ ਪੈਟਰੋਲ-ਡੀਜ਼ਲ ਲੈਂਦੇ ਹੋ ਤਾਂ ਤੁਹਾਨੂੰ ਬਿਨਾਂ PUCC ਦੇ ਪੈਟਰੋਲ-ਡੀਜ਼ਲ ਨਹੀਂ ਦਿੱਤਾ ਜਾਵੇਗਾ। ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਨੇ ਇਹ ਸਖਤ ਕਦਮ ਚੁੱਕਿਆ ਹੈ। ਜੇਕਰ ਤੁਹਾਡੀ ਗੱਡੀ ਦਾ PUCC ਸਰਟੀਫਿਕੇਟ ਨਹੀਂ ਹੈ ਤਾਂ ਤੁਹਾਨੂੰ ਅੱਜ ਤੋਂ ਪੈਟਰੋਲ-ਡੀਜ਼ਲ ਲੈਣ ਵਿਚ ਦਿੱਕਤ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਇਹ ਨਿਯਮ ਦਿੱਲੀ ਵਿਚ ਅੱਜ ਤੋਂ ਲਾਗੂ ਹੋ ਗਿਆ ਹੈ ।
- ਜੇਕਰ ਤੁਹਾਡੀ ਗੱਡੀ ਦਾ PUCC ਯਾਨੀ ਪ੍ਰਦੂਸ਼ਮਣ ਕੰਟਰੋਲ ਨਹੀਂ ਹੈ ਤਾਂ ਤੁਹਾਨੂੰ ਇਹ ਸਭ ਕਰਵਾਉਣਾ ਜ਼ਰੂਰੀ ਹੋਵੇਗਾ।
- ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਪੈਟਰੋਲ ਪੰਪ ਜਾਂ ਹੋਰ ਥਾਵਾਂ ‘ਤੇ ਬਣੇ ਹੋਏ PUCC ਸੈਂਟਰ ‘ਤੇ ਜਾਣਾ ਹੋਵੇਗਾ।
- ਇਥੇ ਜਾ ਕੇ ਤੁਹਾਨੂੰ ਆਪਣੀ ਗੱਡੀ ਦੀ ਆਰਸੀ ਦਿਖਾਉਣੀ ਹੁੰਦੀ ਹੈ।
- ਇਸ ਦੇ ਬਾਅਦ ਤੁਹਾਡੀ ਆਰਸੀ ਨਾਲ ਤੁਹਾਡੀ ਗੱਡੀ ਦੀ ਜਾਣਕਾਰੀ ਸਿਸਟਮ ਵਿਚ ਫੀਡ ਕੀਤੀ ਜਾਂਦੀ ਹੈ।
- ਫਿਰ ਤੁਹਾਡੀ ਗੱਡੀ ਦੀ ਟੈਸਟਿੰਗ ਹੁੰਦੀ ਹੈ ਯਾਨੀ ਉਸ ਦਾ ਪ੍ਰਦੂਸ਼ਮਣ ਕੰਟਰੋਲ ਚੈੱਕ ਹੁੰਦਾ ਹੈ।
- ਸਾਰਾ ਕੁਝ ਠੀਕ ਹੋਣ ‘ਤੇ ਤੁਹਾਡੀ ਗੱਡੀ ਦੀ PUCC ਕਰ ਦਿੱਤੀ ਜਾਂਦੀ ਹੈ ਜਿਸ ਲਈ ਤੁਹਾਨੂੰ ਫੀਸ ਦੇਣੀ ਪੈਂਦੀ ਹੈ। ਇਸ ਦੇ ਬਾਅਦ ਤੁਹਾਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























