ਜਲੰਧਰ ਵਿਚ ਪੈਟਰੋਲ ਸੈਂਕੜੇ ਦੇ ਨੇੜੇ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਨਾਰਮਲ ਪੈਟਰੋਲ ਹੁਣ ਤੱਕ ਦੇ ਸਭ ਤੋਂ ਵੱਧ ਰੇਟ 99.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਉਥੇ ਪ੍ਰੀਮੀਅਮ ਪੈਟਰੋਲ ਸੈਂਕੜੇ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਸ਼ਨੀਵਾਰ ਨੂੰ ਜਲੰਧਰ ਵਿੱਚ ਪ੍ਰੀਮੀਅਮ ਪੈਟਰੋਲ ਦੀ ਕੀਮਤ 102.82 ਰੁਪਏ ਪ੍ਰਤੀ ਲੀਟਰ ਪਹੁੰਚ ਚੁੱਕੀ ਹੈ। ਡੀਜ਼ਲ ਦੇ ਰੇਟ ਵੀ ਬੜੀ ਤੇਜ਼ੀ ਨਾਲ ਵਧਦੇ ਹੋਏ ਸ਼ਨੀਵਾਰ ਨੂੰ 90.75 ਰੁਪਏ ਤੱਕ ਹੋ ਚੁੱਕੇ ਹਨ। ਪੈਟਰੋਲ ਦੇ ਰੇਟ ਵਿੱਚ ਵਾਧੇ ਦਰਮਿਆਨ ਇੱਕ ਅਹਿਮ ਗੱਲ ਇਹ ਹੈ ਕਿ ਇਸ ਦੀ ਖਪਤ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਕੁਝ ਇਸ ਤਰ੍ਹਾਂ ਮਨਾਇਆ ਨਸ਼ਾ ਵਿਰੋਧੀ ਕੌਮਾਂਤਰੀ ਦਿਵਸ, DGP ਨੇ ਨੌਜਵਾਨਾਂ ਨੂੰ ਦਿੱਤਾ ਸੁਨੇਹਾ
ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਗੁਰਮੀਤ ਸਹਿਗਲ ਅਨੁਸਾਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਿਕਰੀ ਵਿੱਚ 30 ਫੀਸਦੀ ਗਿਰਾਵਟ ਆਈ ਹੈ। ਇਸਦੇ ਪਿੱਛੇ ਵੱਡਾ ਕਾਰਨ ਕੋਰੋਨਾ ਕਾਲ ਦੌਰਾਨ ਲੋਕਾਂ ਦੀ ਆਮਦਨੀ ਵਿੱਚ ਕਮੀ ਹੈ। ਇਹ ਦਰ ਕੇਂਦਰ ਅਤੇ ਰਾਜ ਸਰਕਾਰ ਦੇ ਟੈਕਸਾਂ ਕਾਰਨ ਵੱਧ ਰਹੀ ਹੈ। ਜੇਕਰ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਂਦੀ ਹੈ ਤਾਂ ਲਗਾਤਾਰ ਵੱਧਦੀਆਂ ਕੀਮਤਾਂ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਵਿੱਚ 3,470 ਪੈਟਰੋਲ ਪੰਪ ਹਨ, ਜਿਥੋਂ ਰੋਜ਼ਾਨਾ ਤਕਰੀਬਨ 4 ਲੱਖ ਲੀਟਰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਹੁੰਦੀ ਹੈ।