ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਗਏ ਡੋਜ਼ੀਅਰ ‘ਤੇ ਦਿੱਲੀ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਚਿੱਠੀ ਲਿਖ ਕੇ ਕਿਹਾ ਕਿ ਵਿਧਾਇਕਾਂ ਦਾ ਜਿਹੜਾ ਡੋਜ਼ੀਅਰ ਤੁਸੀਂ ਬਣਾਇਆ ਹੈਂ। ਉਸ ਤੋ ਸਾਫ ਜ਼ਾਹਿਰ ਹੁੰਦਾ ਹੈਂ ਕਿ ਜ਼ਿਆਦਾਤਰ MLA ਰੇਤ ਮਾਫੀਆ ਦੀ ਤਨਖਾਹ ਜਾਂ ਕਮਿਸ਼ਨ ’ਤੇ ਹਨ।
ਇਸ ਤਰ੍ਹਾਂ ਜਾਪਦਾ ਹੈਂ ਕਿ ਜਿਵੇਂ ਰੇਤ ਮਾਫੀਆ ਹੀ ਸਰਕਾਰ ਚਲਾ ਰਹੇ ਹੋਣ। ਕਾਂਗਰਸ ਸਰਕਾਰ ਵਿੱਚ ਰੇਤ ਮਾਫੀਆ ਦਾ ਇਹ ਕਾਰੋਬਾਰ ਚੰਗੀ ਤਰ੍ਹਾਂ ਵਧਿਆ-ਫੁੱਲਿਆ ਹੈ। ਪਿਛਲੀਆਂ ਚੋਣਾਂ ਵਿੱਚ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਰੇਤ ਮਾਫੀਆ ਨੂੰ ਖਤਮ ਕਰੋਗੇ ਪਰ ਖਤਮ ਹੋਣ ਦੀ ਥਾਂ ‘ਤੇ ਤੁਹਾਡੀ ਸਰਕਾਰ ਦੇ ਵਿੱਚ ਇਹ ਹੋਰ ਵਧਿਆ-ਫੁੱਲਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਨਕਾਰੇ ਵਿਧਾਇਕ ਪਰਗਟ ਸਿੰਘ ਵੱਲੋਂ ਲਾਏ ਦੋਸ਼, ਦਿੱਤੀ ਸਫਾਈ
ਫੂਲਕਾ ਨੇ ਅੱਗੇ ਕਿਹਾ ਕਿ ਚਾਹੇ ਤੁਹਾਡੀ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਪਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਰੇਤ ਮਾਫੀਆ ਨੂੰ ਖਤਮ ਕਰਨ ਵਾਸਤੇ ਇੱਕ ਸਰਕਾਰੀ ਕਾਰਪੋਰੇਸ਼ਨ ਬਣਾਓ ਜਿਹੜੀ ਕਿ ਸਰਕਾਰੀ ਤੌਰ ’ਤੇ ਰੇਤੇ ਦੀ ਮਾਈਨਿੰਗ ਕਰੇ ਬਜਾਏ ਨਿੱਜੀ ਲੋਕਾਂ ਜਾਂ ਕੰਪਨੀਆਂ ਦੇ।