Physical hearing in Punjab-Haryana : ਚੰਡੀਗੜ੍ਹ: ਕੋਰੋਨਾ ਵਇਰਸ ਦੇ ਚੱਲਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਛਲੇ 9 ਮਹੀਨਿਆਂ ਤੋਂ ਬੰਦ ਸੁਣਵਾਈ ਹੁਣ ਛੇਤੀ ਹੀ ਸ਼ੁਰੂ ਹੋਵੇਗੀ। ਇਸ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਕ੍ਰਿਮੀਨਲ ਅਪੀਲਾਂ ‘ਤੇ ਸਭ ਤੋਂ ਪਹਿਲਾਂ ਫਿਜ਼ੀਕਲ ਸੁਣਵਾਈ ਕੀਤੀ ਜਵੇਗੀ ਜਿਨ੍ਹਾਂ ਦੀਆਆਂ ਅਪੀਲਾਂ ਫਾਈਨਲ ਸੁਣਵਾਈ ’ਤੇ ਹਨ ਅਤੇ ਮੁਲਜ਼ਮ ਕਸਟਡੀ ਵਿੱਚ ਹਨ। ਇਨ੍ਹਾਂ ਕੇਸਾਂ ਦੀ ਸੁਣਵਾਈ ਕਰਵਾਉਣ ਲਈ ਸੰਬੰਧਤ ਪਾਰਟੀ ਨੂੰ ਡੀਆਰਆਰ ਸ਼ਾਖਾ ਵਿੱਚ ਜਾ ਕੇ ਆਪਣੀ ਅਰਜ਼ੀ ਦੇਣੀ ਹੋਵੇਗੀ। ਜਿਸ ਵਿੱਚ ਕੇਸ ਦੀ ਪੂਰੀ ਡਿਟੇਲ ਹੋਣੀ ਚਾਹੀਦੀ ਹੈ।
ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਹੀ ਕੋਵਿਡ-19 ਨਾਲ ਸੰਬੰਧਤ ਪ੍ਰੋਟੋਕਲ ਦੇ ਮੁਤਾਬਕ ਫਿਜ਼ੀਕਲ ਹੀਅਰਿੰਗ ਕੀਤੀ ਜਾਵੇਗੀ, ਜਿਸ ਦੀ ਪਾਲਨਾ ਕਰਨੀ ਲਾਜ਼ਮੀ ਹੋਵੇਗੀ। ਇਥੇ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਰਕੇ 21 ਮਾਰਚ ਤੋਂ ਫਿਜ਼ੀਕਲ ਹੀਅਰਿੰਗ ਵਿੱਚ ਬੰਦ ਸੀ ਅਤੇ ਵਰਚੁਅਲ ਸੁਣਵਾਈ ਦੇ ਜ਼ਰੀਏ ਹੀ ਅਦਾਲਤ ਵਿੱਚ ਕੰਮ ਚੱਲ ਰਿਹਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕੋਰਟ ਵਿੱਚ ਫਿਜ਼ੀਕਲ ਹੀਅਰਿੰਗ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਸੀ। ਇਥੇ ਦੱਸ ਦੇਈਏ ਕਿ 11 ਜਨਵਰੀ ਤੋਂ ਹੇਠਲੀਆਂ ਅਦਾਲਤ ਵਿੱਚ ਫਿਜ਼ੀਕਲ ਸੁਣਵਾਈ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ।