ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇ ‘ਤੇ ਖੜੀ ਦਿੱਲੀ ਤੋਂ ਮਥੁਰਾ-ਵ੍ਰਿੰਦਾਵਨ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ‘ਚ ਸਵਾਰ ਇਕ ਔਰਤ ਸਮੇਤ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ 10 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਉੱਚ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਮੁੰਡਕੱਟੀ ਥਾਣੇ ਦੇ ਇੰਚਾਰਜ ਸਚਿਨ ਨੇ ਕੈਂਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਇੱਕ ਟੂਰਿਸਟ ਬੱਸ ਮਥੁਰਾ-ਵ੍ਰਿੰਦਾਵਨ ਜਾਣ ਲਈ ਰਵਾਨਾ ਹੋਈ ਸੀ। ਡਰਾਈਵਰ ਨੇ ਸ਼ਨੀਵਾਰ ਤੜਕੇ ਡੇਢ ਵਜੇ ਦੇ ਕਰੀਬ ਨੈਸ਼ਨਲ ਹਾਈਵੇਅ-19 ‘ਤੇ ਤੁਮਸਰਾ ਪਿੰਡ ਨੇੜੇ ਇਕ ਹੋਟਲ ‘ਚ ਚਾਹ ਪੀਣ ਲਈ ਬੱਸ ਨੂੰ ਰੋਕਿਆ ਅਤੇ ਹਾਈਵੇਅ ਦੇ ਕਿਨਾਰੇ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਦਿੱਲੀ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਬੱਸ ਹਾਈਵੇਅ ਵਾਲੇ ਪਾਸੇ ਜਾ ਡਿੱਗੀ, ਜਦਕਿ ਕੈਂਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਮੁੰਡਕੱਟੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਅਤੇ ਹੋਰ ਨਿੱਜੀ ਵਾਹਨਾਂ ਰਾਹੀਂ ਜ਼ਿਲਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕੁਝ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਚੇਰੀ ਕੇਂਦਰ ਰੈਫਰ ਕਰ ਦਿੱਤਾ ਗਿਆ, ਜਦਕਿ ਕੁਝ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਹਾਦਸੇ ‘ਚ ਬੱਸ ‘ਚ ਸਵਾਰ ਰਵੀ (30) ਵਾਸੀ ਸ਼ਿਵ ਵਿਹਾਰ, ਦਿੱਲੀ ਅਤੇ ਅਰਚਨਾ ਸ਼ਰਮਾ (38) ਵਾਸੀ ਮਾਇਆ ਕੁੰਡ, ਰਿਸ਼ੀਕੇਸ਼ (ਉਤਰਾਖੰਡ) ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਰੋਹਤਕ ‘ਚ ਐਂਟੀ ਨਾਰਕੋਟਿਕਸ ਟੀਮ ਨੇ ਦਬੋਚਿਆ ਨਸ਼ਾ ਤਸਕਰ, 15 ਲੱਖ ਦੀ ਅਫੀਮ ਬਰਾਮਦ
ਇਸ ਹਾਦਸੇ ਦੌਰਾਨ ਬੱਸ ‘ਚ ਸਵਾਰ 22 ਸਾਲਾ ਕੋਮਲ ਪੁੱਤਰੀ ਯਸ਼ਪਾਲ ਵਾਸੀ ਲੋਨੀ ਗਾਜੀਆਬਾ (ਯੂ.ਪੀ.), 45 ਸਾਲਾ ਉਮਲੇਸ਼ ਪਤਨੀ ਯਸ਼ਪਾਲ, 24 ਸਾਲਾ ਅਸ਼ੀਸ਼, 52 ਸਾਲਾ ਰਾਮ ਨਰੇਸ਼, ਰਿਸ਼ੀਕੇਸ਼ ਵਾਸੀ 14 ਸਾਲਾ ਕ੍ਰਿਸ਼ਨਾ ਪੁੱਤਰੀ ਰਵੀਤ, 10 ਸਾਲਾ ਪਰੀ ਪੁੱਤਰੀ ਰਾਜੇਸ਼ ਵਾਸੀ ਸਮੇਤ ਹੋਰ ਸਵਾਰੀਆਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚ ਕੋਮਲ ਅਤੇ ਉਮਲੇਸ਼ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਹਾਇਰ ਸੈਂਟਰ ਦਿੱਲੀ ਰੈਫਰ ਕਰ ਦਿੱਤਾ, ਜਦਕਿ ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਘਰ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: