ਆਪਣੇ ਸਾਬਕਾ ਸਾਥੀ ਜਿਤਿਨ ਪ੍ਰਸਾਦ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚਰਚਾ ਵਿੱਚ ਆਏ ਕਾਂਗਰਸੀ ਨੇਤਾ ਸਚਿਨ ਪਾਇਲਟ ਨੇ ਅੱਜ ਇੱਕ ਭਾਜਪਾ ਨੇਤਾ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਅਗਲਾ ਨੰਬਰ ਉਨ੍ਹਾਂ ਦਾ ਹੈ।
ਰੀਟਾ ਬਹੁਗੁਣਾ ਜੋਸ਼ੀ ਜੋ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ 25 ਸਾਲ ਪਹਿਲਾਂ ਕਾਂਗਰਸ ਦੀ ਨੇਤਾ ਸਨ, ਦੇ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਸਚਿਨ ਪਾਇਲਟ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਿਲ ਹੋ ਜਾਣਗੇ। ਜਦੋਂ ਇੱਕ ਪੱਤਰਕਾਰ ਨੇ ਰੀਟਾ ਬਹੁਗੁਣਾ ਦੇ ਦਾਅਵੇ ਅਤੇ ਕਾਂਗਰਸ ਵਿੱਚ ਅਸਹਿਜ ਹੋਣ ਬਾਰੇ ਪਾਇਲਟ ਨੂੰ ਪੁੱਛਿਆ ਤਾਂ ਸਚਿਨ ਨੇ ਕਿਹਾ, “ਰੀਟਾ ਬਹੁਗੁਣਾ ਜੋਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਚਿਨ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਸਚਿਨ ਤੇਂਦੁਲਕਰ ਨਾਲ ਗੱਲ ਕੀਤੀ ਹੋਵੇਗੀ। ਉਨ੍ਹਾਂ ਵਿੱਚ ਮੇਰੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੈ।”
ਇਹ ਵੀ ਦੇਖੋ : ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ‘ਚ ਆਇਆ BJP ਦਾ ਇਹ ਵੱਡਾ ਆਗੂ, ਕੇਂਦਰ ਨੂੰ ਕਿਸਾਨਾਂ ਦੀ ਮੰਗ ਮੰਨਣ ਦੀ ਕੀਤੀ ਅਪੀਲ
ਇਸ ਤੋਂ ਇਲਾਵਾ ਅੱਜ ਕਾਂਗਰਸ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਦੇਸ਼ ਵਿਆਪੀ ਪ੍ਰਦਰਸ਼ਨ ਕਰ ਰਹੀ ਹੈ। ਅੱਜ ਸਚਿਨ ਪਾਇਲਟ ਵੀ ਮਹਿੰਗਾਈ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਸੰਬੰਧ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਪ੍ਰਦਰਸ਼ਨ ਦੌਰਾਨ ਸਚਿਨ ਪਾਇਲਟ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਹੁਣ ਟੁੱਟ ਜਾਵੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੀ ਇਸ ਮੁਹਿੰਮ ਦਾ ਦੇਸ਼ ਭਰ ਵਿੱਚ ਸਕਾਰਾਤਮਕ ਪ੍ਰਭਾਵ ਪਵੇਗਾ। ਸਰਕਾਰ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਹੈ। ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਘਟਾਉਣੀ ਪਏਗੀ।
ਇਹ ਵੀ ਦੇਖੋ : ਜੈਂਗੋ ਬਾਬਾ ਨੇ ਰਾਹੁਲ ਤੇ ਸਿੱਧੂ ਬਾਰੇ ਕੀਤੇ ਖੁਲਾਸੇ,ਰਾਹੁਲ ਵਿਆਹ ਕਰਵਾਏ ਫਿਰ ਹੀ ਬਣੇਗਾ PM,ਸਿੱਧੂ ਬਾਰੇ ਭਵਿੱਖਬਾਣੀ