Plastic recycling project : ਪਟਿਆਲਾ : ਪੰਜਾਬ ਵਿਚ ਪਲਾਸਟਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਮਲਟੀਲੇਅਰ ਪਲਾਸਟਿਕ ਨੂੰ ਮੁੜ ਇਸਤੇਮਾਲ ਕਰਨ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਦੱਸਣਯੋਗ ਹੈ ਕਿ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ (PPWMS) ਅਤੇ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ (PPCB) ਵਿਚ ਤਾਲਮੇਲ ਨਾ ਹੋ ਸਕਣ ਦੇ ਚੱਲਦਿਆਂ ਇਹ ਪ੍ਰਾਜੈਕਟ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਪਿਆ ਸੀ। ਹੁਣ ਮੈਂਬਰ ਸੈਕਟਰੀ ਨੇ ਉਕਤ ਸੁਸਾਇਟੀ ਨੂੰ ਪ੍ਰਤਰ ਲਿਖਦੇ ਹੋਏ ਇਸ ਪ੍ਰਾਜੈਕਟ ਨੂੰ ਛੇਤੀ ਸ਼ੁਰੂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ’ਤੇ PPWMS ਨੇ ਦੋ ਹਫਤੇ ਪਹਿਲਾਂ ਕੰਮ ਸ਼ੁਰੂ ਕਰਨਾ ਸੀ। ਪੰਜਾਬ ਦੇ ਸੱਤ ਸ਼ਹਿਰਾਂ ਪਟਿਾਲਾ, ਅੰਮ੍ਰਿਤਸਰ, ਬਠਿੰਡਾ, ਰੋਪੜ, ਮੋਹਾਲੀ, ਨਵਾਂਸ਼ਹਿਰ ਤੇ ਮੂਨਕ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਭਰਮਾਰ ਹੋ ਗਈ ਹੈ। ਉੱਦਮੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਛੇਤੀ ਹੀ ਇਸਤੇਮਾਲ ਕਰਦਿਆਂ ਮਾਲ ਨਹੀਂ ਮੰਗਵਾਇਆ ਗਿਆ ਤਾਂ ਕਾਰੋਬਾਰੀ ਇਸ ਨੂੰ ਡੰਪ ਕਰਨ ਨੂੰ ਮਜਬੂਰ ਹੋ ਜਾਣਗੇ, ਜਿਸ ਨਾਲ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦਾ ਖਤਰਾ ਵੀ ਵਧੇਗਾ।
ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਰਾਹੀਂ ਸ਼ੁਰੂਆਤ ਵਿਚ ਲਗਭਗ ਸਾਢੇ ਤਿੰਨ ਹਜ਼ਾਰ ਟਨ ਪਲਾਸਟਿਕ ਲਿਫਾਫਿਆਂ ਨੂੰ ਮੁੜਤ ਇਸਤੇਮਾਲ ਕੀਤਾ ਸੀ, ਜਿਸ ਤੋਂ ਬਾਅਦ ਲਗਭਗ ਪੰਜ ਹਜ਼ਾਰ ਟਨ ਪਲਾਸਟਿਕ ਦਾ ਇਸਤੇਮਾਲ ਕੀਤਾ। 2020 ਵਿਚ 12 ਹਜ਼ਾਰ ਟਨ ਪਲਾਸਟਿਕ ਨੂੰ ਇਕੱਠਾ ਕਰਕੇ ਦੁਬਾਰਾ ਇਸਤੇਮਾਲ ਕਰਨ ਦਾ ਟਾਰਗੇਟ ਰਖਿਆ ਗਿਆ ਸੀ ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਾਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਦੇਰ ਹੋ ਗਈ। ਦੱਸ ਦੇਈਏ ਕਿ ਮਲਟੀਲੇਅਰ ਪਲਾਸਟਿਕ ਨੂੰ ਇਕੱਠਾ ਕਰਨ ਤੋਂ ਬਾਅਦ ਇਸ ਤੇ ਛੋਟੇ ਟੁੱਕੜਿਆਂ ਨੂੰ ਸੜਕਾਂ ਨੂੰ ਬਣਾਉਣ ਦੇ ਕੰਮ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਇਨ੍ਹਾਂ ਪਲਾਸਟਿਕ ਨਾਲ ਫਰਨੇਂਸ ਤੇਲਵਾਂਗ ਤੇਲ ਕੱਢਿਆ ਜਾਂਦਾ ਹੈ, ਜਿਸ ਨੂੰ ਸਾੜਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਾਬ ਵਿਚ ਲਾਗੂ ਇਸ ਪ੍ਰਾਜੈਕਟ ਅਧੀਨ PPCB ਦੀਆਂ ਹਿਦਾਇਤਾਂ ’ਤੇ ਮੰਡੀ ਬੋਰਡ ਤੇ ਪੀਡਬਲਿਊਡੀ ਬੀਐਂਡਆਰ ਨੇ ਸੜਕਾਂ ਦੇ ਕੰਮ ਵਿਚ ਸ਼ਾਮਲ ਕਰ ਲਿਆ ਸੀ।