ਪੀਐੱਮ ਨਰਿੰਦਰ ਮੋਦੀ ਪੰਜਾਬ ਪਹੁੰਚ ਗਏ ਹਨ। ਉੁਨ੍ਹਾਂ ਨੇ ਆਦਮਪੁਰ ਏਅਰਪੋਰਟ ‘ਤੇ ਲੈਂਡਿੰਗ ਕੀਤੀ। ਇਥੇ ਉਨ੍ਹਾਂ ਨੇ ਹਲਵਾਰਾ ਏਅਰਪੋਰਟ ਵਿਚ ਬਣੇ ਨਵੇਂ ਟਰਮੀਨਲ ਦਾ ਵਰਚੂਅਲੀ ਉਦਘਾਟਨ ਕੀਤਾ ਤੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਸ੍ਰੀ ਗੁਰੂ ਰਵਿਦਾਸ ਏਅਰਪੋਰਟ ਕੀਤਾ।
PM ਮੋਦੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਯੰਤੀ ਮੌਕੇ ਰਵਿਦਾਸੀਆ ਸਮਾਜ ਦੇ ਜਲੰਧਰ ਸਥਿਤ ਸਭ ਤੋਂ ਵੱਡੇ ਧਾਰਮਿਕ ਥਾਂ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੋਣਗੇ। ਪੀਐੱਮ ਹੈਲੀਕਾਪਟਰ ਜ਼ਰੀਏ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਡੇਰਾ ਸੱਚਖੰਡ ਬੱਲਾਂ ਪਹੁੰਚਣਗੇ। ਇਥੇ ਲਗਭਗ 40 ਮਿੰਟ ਤੱਕ ਰੁਕਣਗੇ। ਪੰਗਤ ਵਿਚ ਬੈਠ ਕੇ ਲੰਗਰ ਛਕਣਗੇ ਤੇ ਸੰਗਤ ਨਾਲ ਮੁਲਾਕਾਤ ਕਰਨਗੇ।
ਹਲਵਾਰਾ ਏਅਰਪੋਰਟ ਦੇ ਉਦਘਾਟਨ ਨੂੰ ਲੈ ਕੇ ਸੀਐੱਮ ਭਗਵੰਤ ਮਾਨ, ਕੇਂਦਰੀ ਮੰਤਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਹਲਵਾਰਾ ਏਅਰਪੋਰਟ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਦੌਰਾਨ ਸੰਤ ਨਿਰੰਜਨ ਦਾਸ ਦੇ ਨਾਲ ਇਕੱਲੇ ਮੁਲਾਕਾਤ ਕਰਨਗੇ। ਇਸ ਲਈ ਭਾਜਪਾ ਨੇਤਾ ਤਰੁਣ ਚੁਘ ਪਹਿਲਾਂ ਸੰਤ ਨਿਰੰਜਨ ਦਾਸ ਨੂੰ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਆ ਰਹੇ ਹਨ। ਉਹ ਕੁਝ ਦੇਰ ਵਿਚ ਤੁਹਾਡੇ ਨਾਲ ਮੁਲਾਕਾਤ ਕਰਨਗੇ ਤੇ ਆਸ਼ੀਰਵਾਦ ਲੈਣਗੇ। ਉਨ੍ਹਾਂ ਵਿਚ ਬੰਦ ਕਮਰੇ ਵਿਚ 10 ਮਿੰਟ ਦੀ ਮੁਲਾਕਾਤ ਹੋਵੇਗੀ।
ਇਹ ਵੀ ਪੜ੍ਹੋ : PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’
ਧਾਰਮਿਕ ਤੇ ਸਰਕਾਰੀ ਪ੍ਰੋਗਰਾਮਾਂ ਦੇ ਬਾਅਦ ਪ੍ਰਧਾਨ ਮੰਤਰੀ ਪੰਜਾਬ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਸ ਵਿਚ ਉਹ ਪੰਜਾਬ ਦੇ ਮੌਜੂਦਾ ਸਮਾਜਿਕ ਤੇ ਸਿਆਸੀ ਹਾਲਾਤਾਂ ਦਾ ਫੀਡਬੈਕ ਲੈਣਗੇ। ਚਰਚਾ ਦਾ ਮੁੱਖ ਕੇਂਦਰ ਪੰਜਾਬ ਦੀ ਕਾਨੂੰਨ ਵਿਵਸਥਾ, ਕਿਸਾਨਾਂ ਦੇ ਮੁੱਦੇ ਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਰਣਨੀਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























