ਹਿਮਾਚਲ ਦੇ ਧਰਮਸ਼ਾਲਾ ਵਿਚ ਅੱਜ 6 ਜੁਲਾਈ ਨੂੰ ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ 90ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਧਰਮਸ਼ਾਲਾ ਸਥਿਤ ਮੰਦਰ ਪਰਿਸਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਤਿੱਬਤੀ ਭਾਈਚਾਰੇ ਦੇ ਲੋਕ, ਬੋਧ ਭਿਕਸ਼ੂ ਤੇ ਅੰਤਰਰਾਸ਼ਟਰੀ ਤਿੱਬਤੀ ਇਕੱਠੇ ਹੋਏ। ਤਿੱਬਤੀ ਸੰਗੀਤ, ਨ੍ਰਿਤ ਤੇ ਰਸਮੀ ਪੂਜਾ ਦਾ ਆਯੋਜਨ ਹੋਇਆ। ਇਸ ਪ੍ਰੋਗਾਰਮ ਵਿਚ ਕੇਂਦਰੀ ਮੰਤਰੀ ਕਿਰਨ ਰਿਜਿਜੂ, ਕੇਂਦਰੀ ਮੰਤਰੀ ਰਾਜੀਵ ਰੰਜਨ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਸਿੱਕਮ ਦੇ ਧਾਰਮਿਕ ਮੰਤਰੀ ਸੋਨਮ ਆਦਿ ਮੌਜੂਦ ਹਨ।
ਪੀਐੱਮ ਮੋਦੀ ਨੇ ਦਲਾਈ ਲਾਮਾ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ-1.4 ਅਰਬ ਭਾਰਤੀਆਂ ਵੱਲੋਂ ਮੈਂ ਪਰਮ ਪੂਜਨੀਕ ਦਲਾਈ ਲਾਮਾ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਹ ਪਿਆਰ, ਦਇਆ ਤੇ ਧੀਰਜ ਦਾ ਪ੍ਰਤੀਕ ਰਹੇ ਨੇ ਇਸ ਤੋਂ ਇਲਾਵਾ ਅਮਰੀਕਾ ਤੇ 3 ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਬਿਲ ਕਲਿੰਟਨ ਤੇ ਜਾਰਜ ਬੁਸ਼ ਨੇ ਵੀਡੀਓ ਸੰਦੇਸ਼ ਵੀ ਚਲਾਇਆ ਗਿਆ ਜਿਸ ਵਿਚ ਉਹ ਦਲਾਈ ਲਾਮਾ ਨੂੰ ਸ਼ਾਂਤੀ ਦਾ ਪ੍ਰਤੀਕ ਦੱਸਦੇ ਨਜ਼ਰ ਆਏ। ਉਨ੍ਹਾਂ ਨੇ ਦਲਾਈ ਲਾਮਾ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਹਿਮਾਚਲ ਦੇ ਕੁੱਲੂ ‘ਚ ਪਹਾੜ ਤੋਂ ਫਿਸਲ ਕੇ ਖੱਡ ‘ਚ ਡਿੱ/ਗੀ ਕਾਰ, ਹਾਦਸੇ ‘ਚ 4 ਦੀ ਗਈ ਜਾ/ਨ, ਇਕ ਜ਼ਖਮੀ
ਦੂਜੇ ਪਾਸੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਦਲਾਈ ਲਾਮਾ ਨੇ ਕਿਹਾ ਸੀ ਕਿ ਉਹ 130 ਸਾਲ ਜਾਂ ਉਹ ਤੋਂ ਵੱਧ ਜਿਊਣਾ ਚਾਹੁੰਦੇ ਹਨ। ਉਨ੍ਹਾਂ ਦਾ ਉਦੇਸ਼ ਬੁੱਧ ਧਰਮ ਤੇ ਤਿੱਬਤੀ ਸਮਾਜ ਦੀ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਕਰੁਣਾ ਤੇ ਅਧਿਆਤਮਕ ਨਾਲ ਜੁੜਾਅ ਮਹਿਸੂਸ ਹੁੰਦਾ ਹੈ। ਦਲਾਈ ਲਾਮਾ ਨੇ ਕਿਹਾ ਕਿਉਹ ਹਰ ਰੋਜ਼ ਸਵੇਰੇ ਅਵਲੋਕਿਤੇਸ਼ਵਰ ਬਾਰੇ ਸੋਚ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਦੀ ਮੌਜੂਦਾ ਸ਼ਕਤੀ ਤੇ ਹੌਸਲਾ ਅਵਲੋਕਿਤੇਸ਼ਵਰ ਦੇ ਆਸ਼ੀਰਵਾਦ ਦਾ ਨਤੀਜਾ ਹੈ।
ਵੀਡੀਓ ਲਈ ਕਲਿੱਕ ਕਰੋ -:
























