ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮਮਤਾ ਬੈਨਰਜੀ ਨੇ ਹੁਣ ਟੀਕਾਕਰਨ ਸਰਟੀਫਿਕੇਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੀ ਜਗ੍ਹਾ ਆਪਣੀ ਫੋਟੋ ਪਾ ਦਿੱਤੀ ਹੈ।
ਪੱਛਮੀ ਬੰਗਾਲ ਵਿੱਚ ਟੀਕਾਕਰਨ ਪ੍ਰੋਗਰਾਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਹੁੰਦਿਆਂ ਹੀ ਮਮਤਾ ਦੀਆਂ ਫੋਟੋਆਂ ਵਾਲੇ ਟੀਕਾਕਰਨ ਸਰਟੀਫਿਕੇਟ 18-44 ਸਾਲ ਦੇ ਉਮਰ ਸਮੂਹ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਟੀਐਮਸੀ ਨੇ ਚੋਣ ਕਮਿਸ਼ਨ ਨੂੰ ਟੀਕਾਕਰਨ ਦੇ ਸਰਟੀਫਿਕੇਟ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।
ਤ੍ਰਿਣਮੂਲ ਨੇ ਦੋਸ਼ ਲਾਇਆ ਸੀ ਕਿ ਕੋਵਿਡ -19 ਟੀਕਾਕਰਨ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇੰਨਾ ਹੀ ਨਹੀਂ ਮਮਤਾ ਨੇ ਕੇਂਦਰ ਸਰਕਾਰ ਦੀ ਟੀਕਾ ਨੀਤੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ : ਦੇਸ਼ ’ਚ ਬੱਚਿਆਂ ਨੂੰ ਲਗਾਈ ਜਾ ਸਕੇਗੀ ਫਾਈਜ਼ਰ ਦੀ ਵੈਕਸੀਨ
ਇਸ ਤੋਂ ਇਲਾਵਾ ਮਮਤਾ ਟੀਕੇ ਦੀ ਸਮੇਂ ਸਿਰ ਡਿਲੀਵਰੀ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਘੇਰ ਚੁੱਕੀ ਹੈ। ਬੈਨਰਜੀ ਨੇ ਕਿਹਾ ਸੀ ਕਿ ਹਰੇਕ ਟੀਕੇ ਲਈ 600 ਤੋਂ 1200 ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਟੀਕਾ 1.4 ਕਰੋੜ ਲੋਕਾਂ ਨੂੰ ਦਿੱਤਾ ਗਿਆ ਹੈ। ਜੇ ਤੁਸੀਂ 18 ਸਾਲ ਦੀ ਉਮਰ ਤਕ ਵੇਖੋ, ਬੰਗਾਲ ਵਿਚ 8 ਕਰੋੜ ਲੋਕ ਹਨ। ਇਸ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਟੀਕੇ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ। ਸੀਐਮ ਮਮਤਾ ਬੈਨਰਜੀ ਨੇ ਵੱਖ-ਵੱਖ ਉਦਯੋਗਿਕ ਚੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਰਾਜ ਸਰਕਾਰ ਦੇ ਆਫ਼ਤ ਵਿਭਾਗ ਨੂੰ ਫੰਡ ਦੇਣ, ਰਾਜ ਸਰਕਾਰ ਉਨ੍ਹਾਂ ਨੂੰ ਇਹ ਟੀਕਾ ਦੇਵੇਗੀ।