ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੇਂਗਲੁਰੂ ਵਿਚ ਤੇਜਸ ਫਾਈਟਰ ਪਲੇਨਵਿਚ ਉਡਾਣ ਭਰੀ। ਪੀਐੱਮ ਨੇ ਕਿਹਾ ਕਿ ਇਹ ਗਜ਼ਬ ਦਾ ਤਜਰਬਾ ਰਿਹਾ। ਇਸ ਉਡਾਣ ਨਾਲ ਮੇਰੇ ਅੰਦਰ ਦੇਸ਼ ਦੀਆਂ ਸਵਦੇਸ਼ੀ ਸਮਰੱਥਾਵਾਂ ‘ਤੇ ਭਰੋਸਾ ਹੋਰ ਵਧ ਗਿਆ ਹੈ। ਪੀਐੱਮ ਨੇ ਇਹ ਵੀ ਲਿਖਿਆ ਕਿ ਮੈਂ ਅੱਜ ਤੇਜਸ ਵਿਚ ਉਡਾਣ ਭਰਦੇ ਹੋਏ ਬਹੁਤ ਮਾਣ ਮਹਿਸੂਸ ਕਰਦਿਆਂ ਕਹਿ ਸਕਦਾ ਹਾਂ ਕਿਸਾਡੀ ਮਿਹਨਤ ਤੇ ਲਗਨ ਕਾਰਨ ਅਸੀਂ ਆਤਮ ਨਿਰਭਰਤਾ ਦੇ ਖੇਤਰ ਵਿਚ ਵਿਸ਼ਵ ਵਿਚ ਕਿਸੇ ਤੋਂ ਘੱਟ ਨਹੀਂ ਹਾਂ।
ਤੇਜਸ ਵਿਚ ਉਡਾਣ ਭਰਨ ਤੋਂ ਪਹਿਲਾਂ ਪੀਐੱਮ ਮੋਦੀ ਬੇਂਗਲੁਰੂ ਸਥਿਤ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਵੀ ਪਹੁੰਚੇ ਸਨ।ਤੇਜਸ ਨੂੰ HAL ਨੇ ਡਿਵੈਲਪ ਕੀਤਾ ਹੈ। ਇਹ ਸਿੰਗਲ ਇੰਜਣ ਵਾਲਾ ਹਲਕਾ ਲੜਾਕੂ ਜਹਾਜ਼ ਹੈ। ਹਵਾਈ ਫੌਜ ਵਿਚ ਇਸ ਦੀਆਂ ਦੋ ਸਕਵਾਡ੍ਰਨ ਸ਼ਾਮਲ ਹੋ ਚੁੱਕੀਆਂ ਹਨ।
ਹਲਕੇ ਲੜਾਕੂ ਜਹਾਜ਼ LCA MaRK 2 (ਤੇਜਸ ਐੱਮਕੇ 2) ਤੇ ਸਵਦੇਸ਼ੀ ਐਡਵਾਂਸਡ ਮੀਡੀਅਮ ਕਾਂਬੈਟ ਏਅਰਕ੍ਰਾਫਟ ਦੀਆਂ ਪਹਿਲੀਆਂ ਦੋ ਸਕਵਾਰਡਨ ਦੇ ਇੰਜਣ ਹੁਣ ਦੇਸ਼ ਵਿਚ ਹੀ ਬਣਨਗੇ। ਭਾਰਤ ਵਿਚ ਰੱਖਿਆ ਖੇਤਰ ਨੂੰ ਮਜ਼ਬੂਤੀ ਦੇਣ ਲਈ ਇਹ ਫੈਸਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ BSF ਨੇ ਫੜਿਆ ਪਾਕਿ ਨਾਗਰਿਕ, ਫ਼ੈਸਲਾਬਾਦ ਦਾ ਰਹਿਣ ਵਾਲਾ ਹੈ ਘੁਸਪੈਠੀਆ
ਡੀਆਰਡੀਓ ਦੇ ਮੁਖੀ ਡਾ.ਸਮੀਰ ਵੀ ਕਾਮਤ ਨੇ 18 ਨਵੰਬਰ ਨੂੰ ਦੱਸਿਆ ਸੀ ਕਿ ਅਮਰੀਕੀ ਕੰਪਨੀ GE ਏਅਰੋਸਪੇਸ ਤੇ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਮਿਲ ਕੇ ਇਹ ਇੰਜਣ ਬਣਾਏਗੀ। ਅਮਰੀਕਾ ਤੋਂ ਇਸ ਦੀ ਸਾਰੀ ਮਨਜ਼ੂਰੀ ਮਿਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –