ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇੱਕ ਖਾਸ ਤੋਹਫ਼ਾ ਭੇਂਟ ਕੀਤਾ ਹੈ। ਇਹ ਤੋਹਫ਼ਾ ‘ਕ੍ਰਿਸ਼ਨ ਪੰਖੀ’ ਹੈ । ਖਾਸ ਗੱਲ ਇਹ ਹੈ ਕਿ ਇਹ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਕਿਨਾਰਿਆਂ ‘ਤੇ ਕਲਾਤਮਕ ਚਿੱਤਰਾਂ ਰਾਹੀਂ ਭਗਵਾਨ ਕ੍ਰਿਸ਼ਨ ਦੀਆਂ ਵੱਖ-ਵੱਖ ਮੁੱਦਰਾਵਾਂ ਨੂੰ ਦਿਖਾਇਆ ਗਿਆ ਹੈ।
ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਇਸ ‘ਪੱਖੀ’ ਨੂੰ ਰਵਾਇਤੀ ਉਪਕਰਨਾਂ ਜ਼ਰੀਏ ਉਕੇਰਿਆ ਗਿਆ ਹੈ, ਜਦਕਿ ਇਸ ਦੇ ਉਪਰਲੇ ਹਿੱਸੇ ‘ਤੇ ਮੋਰ ਦੀ ਹੱਥ ਨਾਲ ਤਿਆਰ ਕੀਤੀ ਗਈ ਮੂਰਤੀ ਹੈ, ਜੋ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ
ਇਹ ‘ਕ੍ਰਿਸ਼ਨ ਪੰਖੀ’ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਹੁਨਰਮੰਦ ਕਾਰੀਗਰਾਂ ਵੱਲੋਂ ਬਣਾਈ ਗਈ ਹੈ। ਇਹ ਕਲਾਕ੍ਰਿਤੀ ਸ਼ੁੱਧ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ, ਜੋ ਮੁੱਖ ਤੌਰ ‘ਤੇ ਭਾਰਤ ਦੇ ਦੱਖਣੀ ਹਿੱਸਿਆਂ ਦੇ ਜੰਗਲਾਂ ਵਿੱਚ ਮਿਲਦੀ ਹੈ। ਦਰਅਸਲ, ਜਾਪਾਨੀ ਪ੍ਰਧਾਨ ਮੰਤਰੀ 14ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੌਰੇ ‘ਤੇ ਹਨ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਆਰਥਿਕ, ਕਾਰੋਬਾਰੀ ਅਤੇ ਊਰਜਾ ਖੇਤਰਾਂ ਸਮੇਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ “ਸਾਰਥਕ” ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਛੇ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ । ਜਾਪਾਨ ਨੇ 2014 ਵਿੱਚ ਕੀਤੀ ਗਈ ਨਿਵੇਸ਼ ਪ੍ਰਮੋਸ਼ਨ ਪਾਰਟਨਰਸ਼ਿਪ ਦੇ ਤਹਿਤ ਭਾਰਤ ਵਿੱਚ 3,20,000 ਕਰੋੜ ਰੁਪਏ ਦੇ ਨਿਵੇਸ਼ ਟੀਚੇ ਦਾ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: