ਗਡਕਰੀ ਨੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ NDA ਇਸ ਵਾਰ ਲੋਕ ਸਭਾ ਚੋਣਾਂ ਵਿਚ 400 ਦਾ ਅੰਕੜਾ ਪਾਰ ਕਰੇਗਾ ਤੇ ਪੀਐੱਮ ਮੋਦੀ ਫਿਰ ਤੋਂ ਪ੍ਰਧਾਨ ਮੰਤਰੀ ਬਣਨਗੇ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਚੋਣਾਂ ਜਿੱਤਣ ਲਈ ਪੋਸਟਰ ਬੈਨਰ ਤੋਂ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਬੋਲਦਾ ਹੈ।
ਦੱਸ ਦੇਈਏ ਕਿ ਹੁਣੇ ਜਿਹੇ ਸ਼ਿਵਸੈਨਾ ਊਧਵ ਠਾਕਰੇ ਨੇ ਇਕ ਪ੍ਰੋਗਾਰਮ ਦੌਰਾਨ ਨਿਤਿਨ ਗਡਕਰੀ ਨੂੰ ਇੰਡੀਆ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਗੱਲਬਾਤ ਕਰਦਿਆਂ ਗਡਕਰੀ ਨੇ ਕਿਹਾ ਕਿ ਊਧਵ ਠਾਕਰੇ ਦਾ ਬਿਆਨ ਹਾਸਰਸ ਸੀ। ਗਡਕਰੀ ਨੇ ਕਿਹਾ ਕਿ ਮੈਂ ਜਾਤੀਵਾਦ ਤੇ ਫਿਰਕੂਵਾਦ ਨੂੰ ਨਹੀਂ ਮੰਨਦਾ। ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ‘ਸਬ ਕਾ ਸਾਥ, ਸਬਕਾ ਵਿਕਾਸ ਤੇ ਸਬਕਾ ਪ੍ਰਯਾਸ…’ ਮੈਂ ਆਪਣੇ ਖੇਤਰ ਵਿਚ ਜਿੰਨੇ ਲੋਕ ਹਨ, ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦਾ ਹਾਂ। 10 ਸਾਲਾਂ ਵਿਚ ਮੈਂ ਜੋ ਵੀ ਕੰਮ ਕੀਤਾ ਹੈ, ਉਸ ਨਾਲ ਲੋਕਾਂ ਨੇ ਮੇਰਾ ਨਾਂ ਵੀ ਜਾਣਿਆ ਹੈ ਤੇ ਕੰਮ ਵੀ…
ਇਹ ਵੀ ਪੜ੍ਹੋ : ਹਰਿਆਣਾ ਦੀ ਨਾਇਬ ਸਿੰਘ ਸੈਣੀ ਕੈਬਨਿਟ ਦਾ ਹੋਇਆ ਵਿਸਤਾਰ, 7 ਮੰਤਰੀਆਂ ਨੇ ਚੁੱਕੀ ਸਹੁੰ
ਗਡਕਰੀ ਨੇ ਕਿਹਾ ਕਿ ਮੈਂ ਆਪਣੇ ਸੰਸਦੀ ਖੇਤਰ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦਾ ਹਾਂ। 2024 ਦੀਆਂ ਲੋਕ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਾ ਦਾਅਵਾ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਪੀਐੱਮ ਮੋਦੀ ਫਿਰ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਦਾਅਵਾ ਕੀਤਾ ਕਿ NDA 400 ਪਾਰ ਜਾਵੇਗੀ ਇਹ ਵੀ ਫਾਈਨਲ ਹੈ ਤੇ ਮੈਂਵੀ ਜਿੱਤਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਨੂੰ ਵੋਟ ਬਦਲੇ ਕੁਝ ਸੇਵਾ ਦੇਣ ਦੀ ਲੋੜ ਨਹੀਂ ਹੈ। ਮੈਂ ਲੋਕਾਂ ਨਾਲ ਮਿਲਾਂਗਾ, ਲੋਕਾਂ ਦੇ ਘਰ ਜਾਵਾਂਗਾ ਤੇ ਉਨ੍ਹਾਂ ਤੋਂ ਆਸ਼ੀਰਵਾਦ ਲਵਾਂਗਾ। ਗਡਕਰੀ ਨੇ ਕਿਹਾ ਕਿ ਮੈਂ ਹਾਊਸ ਟੂ ਹਾਊਸ ਤੇ ਮੈਨ ਟੂ ਮੈਨ ਕੈਂਪੇਨ ਕਰਾਂਗਾ। ਮੇਰਾ ਵਿਸ਼ਵਾਸ ਹੈ ਕਿ ਮੈਂ ਚੰਗੇ ਵੋਟ ਤੋਂ ਚੋਣਾਂ ਜਿੱਤਾਂਗਾ।
ਵੀਡੀਓ ਲਈ ਕਲਿੱਕ ਕਰੋ -: